ਆਈ ਤਾਜਾ ਵੱਡੀ ਖਬਰ 

ਕਿਸਾਨਾਂ ਵਲੋ ਟਰੈਕਟਰ ਪਰੇਡ ਸੱਦੀ ਗਈ ਸੀ, ਜਿਸ ਚ ਹਿੰਸਾ ਵੇਖਣ ਨੂੰ ਮਿਲੀ, ਬਕਾਇਦਾ ਹੁਣ ਕਿਸਾਨਾਂ ਦੇ ਵਲੋ ਇਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਨੇ ਪ੍ਰੈੱਸ ਵਾਰਤਾ ਕਰਕੇ,ਇਸ ਘਟਨਾ ਦੀ ਨਿੰਦਾ ਕੀਤੀ ਹੈ,ਅਤੇ ਜਿੰਮੇਵਾਰੀ ਵੀ ਲਈ ਹੈ,ਕਿਉਂਕਿ ਟਰੈਕਟਰ ਮਾਰਚ ਕਿਸਾਨਾਂ ਵਲੋ ਸੱਦਿਆ ਗਿਆ ਸੀ। ਦਿੱਲੀ ਦੇ ਲਾਲ ਕਿਲ੍ਹੇ ਚ ਵਾਪਰੀ ਘਟਨਾ ਨੇ ਕਿਸਾਨ ਆਗੂਆਂ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ। ਕਿਸਾਨ ਆਗੂਆਂ ਦੇ ਵਲੋ, ਅਜਿਹਾ ਕਦੇ ਨਹੀਂ ਸੋਚਿਆ ਗਿਆ ਸੀ

ਕਿ ਕੋਈ ਅਜਿਹੀ ਘਟਨਾ ਵੀ ਵਾਪਰ ਜਾਵੇਗੀ। ਲਾਲ ਕਿਲ੍ਹੇ ਚ ਜਿੱਥੇ ਝੰਡਾ ਲਾਇਆ ਗਿਆ, ਉੱਥੇ ਹੀ ਹਿੰ-ਸਾ ਦੀਆਂ ਜੋ ਤਸਵੀਰਾਂ ਵੇਖਣ ਨੂੰ ਮਿਲੀਆਂ, ਓਹ ਬੇਹੱਦ ਸ਼ਰਮਸਾਰ ਕਰ ਦੇਣ ਵਾਲੀਆਂ ਸੀ। ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵਲੋਂ ਹੁਣ 30 ਜਨਵਰੀ ਨੂੰ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਦਿੱਲੀ ਚ ਜੌ ਵਾਪਰਿਆ ਉਸ ਦੀ ਨਿੰਦਾ ਕੀਤੀ ਹੈ, ਜਿਸ ਦੇ ਚਲਦੇ ਹੁਣ ਭੁੱਖ ਹੜਤਾਲ ਕੀਤੀ ਜਾਵੇਗੀ, ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ।

30 ਜਨਵਰੀ ਨੂੰ ਇਹ ਜੌ ਐਲਾਨ ਕੀਤਾ ਗਿਆ ਹੈ, ਇਸ ਪਿੱਛੇ ਸਿਰਫ ਇਹੀ ਮਕਸਦ ਹੈ ਕਿ, ਦਿੱਲੀ ਚ ਜੌ ਹੋਇਆ ਉਸਤੇ ਨਿਰਾਸ਼ਾ ਪਰਗਟਾਈ ਜਾ ਸੱਕੇ। ਕਿਸਾਨ ਆਗੂਆਂ ਨੇ ਇਸ ਮੌਕੇ ਤੇ ਇਸ ਸਾਰੀ ਹਿੰਸਕ ਘਟਨਾ ਦਾ ਜਿੰਮੇਵਾਰ ਦੀਪ ਸਿੱਧੂ ਅਤੇ ਪੰਧੇਰ ਨੂੰ ਦਸਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਬਕਾਇਦਾ ਇਸਦਾ ਜਿੰਮੇਵਾਰ ਦਸਿਆ ਗਿਆ। ਦੂਜੇ ਪਾਸੇ ਕਿਸਾਨਾਂ ਨੇ ਇਹਨਾਂ ਦਾ ਬਾਈਕਾਟ ਵੀ ਕੀਤਾ ਹੈ। ਦਸਣਯੋਗ ਹੈ ਕੀ ਹੁਣ ਤਕ 200 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਹੈ,

37 ਕਿਸਾਨ ਆਗੂਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਿਸ ਵਲੋ ਬਾਕੀ ਹੁ-ਲ-ੜ-ਬਾ-ਜ਼ੀ ਕਰਨ ਵਾਲਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਜਾਂਚ ਪੜਤਾਲ ਚਲ ਰਹੀ ਹੈ। ਏਜੰਸੀਆਂ ਅਤੇ ਪੁਲਸ ਆਪਣੇ ਪੱਧਰ ਤੇ ਮਾਮਲੇ ਨੂੰ ਦੇਖ ਰਹੀਆਂ ਨੇ, ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਕਿਸਾਨਾਂ ਨੇ ਇੱਕ ਫਰਵਰੀ ਨੂੰ ਜੌ ਸੰਸਦ ਮਾਰਚ ਕਰਨ ਦੀ ਯੋਜਨਾ ਬਣਾਈ ਸੀ,ਉਹ ਵੀ ਰੱਦ ਕਰ ਦਿੱਤੀ ਹੈ,ਉਸਨੂੰ ਵੀ ਅੱਗੇ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਭੁੱਖ ਹੜਤਾਲ ਕੀਤੀ ਜਾਵੇਗੀ, ਅਤੇ ਰੋਸ ਜਤਾਇਆ ਜਾਵੇਗਾ। ਕਿਸਾਨ ਆਗੂਆਂ ਨੇ ਇਸ ਨੂੰ ਸਰਕਾਰ ਦੀ ਸਾਜ਼ਿਸ਼ ਵੀ ਦਸਿਆ ਹੈ, ਜੌ ਸਾਰੀ ਘਟਨਾ ਵਾਪਰੀ ਹੈ।


                                       
                            
                                                                   
                                    Previous Postਹੁਣੇ ਹੁਣੇ ਸਿੰਘੂ ਬਾਰਡਰ ਤੋਂ ਆਈ ਵੱਡੀ ਖਬਰ ਲਾਗਲੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਰ ਰਹੇ ਹੁਣ ਇਹ ਮੰਗ
                                                                
                                
                                                                    
                                    Next Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਦੇ ਲਾਪਤਾ ਹੋਏ ਪਿਤਾ ਬਾਰੇ ਆ ਗਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



