ਆਈ ਤਾਜਾ ਵੱਡੀ ਖਬਰ 

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ ਜਿਸ ਦੀ ਮਦਦ ਨਾਲ ਹੀ ਇਨਸਾਨ ਚੰਗੇ ਅਤੇ ਮਾੜੇ ਵਿਚ ਅੰਤਰ ਮਹਿਸੂਸ ਕਰ ਸਕਦਾ ਹੈ। ਇਨਸਾਨ ਦਾ ਸਰਵ ਪੱਖੀ ਵਿਕਾਸ ਵਿੱਦਿਆ ਤੋਂ ਬਿਨਾਂ ਅਧੂਰਾ ਹੁੰਦਾ ਹੈ। ਵਿੱਦਿਆ ਦੀ ਹੋਂਦ ਮਨੁੱਖ ਦੇ ਅੰਦਰ ਇੱਕ ਚਾਨਣ ਮੁਨਾਰੇ ਵਾਂਗ ਹੁੰਦੀ ਹੈ ਜਿਸ ਦੀ ਵਰਤੋਂ ਇਨਸਾਨ ਆਪਣੇ ਜੀਵਨ ਪੰਥ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕਰਦਾ ਹੈ। ਪਰ ਬੀਤੇ ਇਕ ਸਾਲ ਦੌਰਾਨ ਵਿਦਿਆ ਦੇ ਪਸਾਰ ਵਿਚ ਕੋਰੋਨਾ ਵਾਇਰਸ ਦੇ ਕਾਰਨ ਗਿਰਾਵਟ ਦੇਖਣ ਨੂੰ ਮਿਲੀ ਸੀ। ਕਿਉਂਕਿ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਇਸ ਭਿ-ਆ-ਨ-ਕ ਬਿਮਾਰੀ ਦੇ ਕਰਕੇ ਸਕੂਲ,

 ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਵਿਦਿਆਰਥੀਆਂ ਦਾ ਪੜਾਈ ਦੇ ਨਾਲੋਂ ਰਿਸ਼ਤਾ ਨਾਤਾ ਟੁੱਟ ਗਿਆ ਸੀ। ਇਸ ਨੂੰ ਮੁੜ ਤੋਂ ਇੱਕ-ਸਾਰ ਕਰਨ ਦੇ ਵਾਸਤੇ ਸਰਕਾਰਾਂ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਦੌਰਾਨ ਆਨਲਾਈਨ ਮਾਧਿਅਮ ਦੇ ਜ਼ਰੀਏ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਨੂੰ ਇਕ ਵੱਡੀ ਕੋਸ਼ਿਸ਼ ਵਜੋਂ ਲਿਆ ਗਿਆ ਸੀ। ਪਰ ਕੋਰੋਨਾ ਵਾਇਰਸ ਦੀ ਘੱਟ ਦੀ ਹੋਈ ਰਫ਼ਤਾਰ ਕਾਰਨ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ।

ਜਿਸ ਤਹਿਤ ਹੁਣ ਛੋਟੀਆਂ ਕਲਾਸਾਂ ਵਾਲੇ ਬੱਚਿਆਂ ਨੂੰ ਵੀ ਸਕੂਲ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਖਿਆ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਮੰਗ ਵੱਡੇ ਪੱਧਰ ਉੱਪਰ ਆ ਰਹੀ ਸੀ ਕਿ ਬੱਚਿਆਂ ਨੂੰ ਮੁੜ ਤੋਂ ਸਕੂਲ ਦੇ ਵਿੱਚ ਸੱਦਿਆ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਨਾਲ ਜੁੜ ਸਕਣ। ਇਸੇ ਕਾਰਨ ਹੀ ਪੰਜਾਬ ਸਰਕਾਰ ਨੇ ਇਹ ਅਹਿਮ ਫ਼ੈਸਲਾ ਲੈਂਦੇ ਹੋਏ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਨੂੰ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਤਹਿਤ ਸਾਰੇ ਸਕੂਲਾਂ ਨੂੰ ਕੁੱਝ ਜ਼ਰੂਰੀ ਸ਼ਰਤਾਂ ਦੀ ਪਾਲਣਾ ਕਰਨਾ ਪਵੇਗੀ। ਸਰਕਾਰ ਦੇ ਫ਼ੈਸਲੇ ਅਨੁਸਾਰ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਵਾਸਤੇ ਸਕੂਲਾਂ ਨੂੰ 27 ਜਨਵਰੀ ਤੋਂ ਖੋਲ੍ਹ ਦਿੱਤਾ ਜਾਵੇਗਾ ਜਦ ਕਿ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦੇ ਲਈ 1 ਫਰਵਰੀ ਤੋਂ ਸਕੂਲਾਂ ਨੂੰ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹੁਣ ਇਕ ਵਾਰ ਫਿਰ ਤੋਂ ਬੱਚੇ ਸਕੂਲਾਂ ਦੇ ਵਿਚ ਪੜ੍ਹਨਗੇ ਅਤੇ ਸਰਕਾਰ ਦੇ ਇਸ ਫੈਸਲੇ ਕਾਰਨ ਬੱਚਿਆਂ ਦੇ ਮਾਪਿਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ।


                                       
                            
                                                                   
                                    Previous Postਹੁਣੇ ਹੁਣੇ ਕਿਸਾਨਾਂ ਦੀ ਕੇਂਦਰ ਨਾਲੋਂ ਖਤਮ ਹੋਈ ਮੀਟਿੰਗ – ਨਿਕਲਿਆ ਇਹ ਨਤੀਜਾ
                                                                
                                
                                                                    
                                    Next Postਇਸ ਪਾਰਟੀ ਨੇ ਕਰਤਾ ਐਲਾਨ ਕਿਸਾਨ ਧਰਨੇ ‘ਚ ਸ਼ਾਮਲ ਹੋਣ ਵਾਲੇ  ਨੂੰ ਹੀ ਦੇਵੇਗੀ ਚੋਣਾਂ ‘ਚ ਟਿਕਟ
                                                                
                            
               
                            
                                                                            
                                                                                                                                            
                                    
                                    
                                    



