ਆਈ ਤਾਜਾ ਵੱਡੀ ਖਬਰ 

ਲਗਾਤਾਰ  ਦੇਸ਼ ਚ ਅਪਰਾਧਿਕ ਘਟਨਾਵਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ ਪੰਜਾਬ ਜਿਸਨੂੰ ਗੁਰੂਆਂ ਫ਼ਕੀਰਾਂ ਦੀ ਪਵਿੱਤਰ ਧਰਤੀ ਕਿਹਾ ਜਾਂਦਾ ਹੈ, ਇੱਥੇ ਕੁੱਝ ਸਾਲਾਂ ਤੋਂ ਅਜਿਹੇ ਘਟਨਾਕ੍ਰਮ ਵਾਪਰ ਰਹੇ ਨੇ ਜੋ ਸਭ ਨੂੰ ਹੈਰਾਨ ਕਰ ਰਹੇ ਨੇ, ਗੱਲ ਕਰ ਰਹੇ ਹਾਂ ਪੰਜਾਬ ਦੇ ਘਨੋਰ ਦੀ , ਜਿੱਥੇ ਇਕ ਬੱਚੇ ਨੂੰ ਦਰਦਨਾਕ ਮੌਤ ਮਿਲੀ ਹੈ|

ਦਰਅਸਲ ਬੱਚਾ ਆਪਣੇ ਘਰ ਦੀ ਛੱਤ ਤੇ ਪਤੰਗ ਉੜਾ ਰਿਹਾ ਸੀ ਅਤੇ ਅਚਾਨਕ ਛੱਤ ਤੋਂ ਹੇਠਾਂ ਡਿਗ  ਗਿਆ , ਬੱਚੇ ਦੀ ਉਮਰ ਸਿਰਫ 10  ਸਾਲ ਸੀ, ਜਿਸ ਵੇਲ਼ੇ ਇਹ ਹਾਦਸਾ ਵਾਪਰਿਆ, ਉਸ ਵੇਲ਼ੇ ਬੱਚਾ ਪਤੰਗ ਉੜਾ ਰਿਹਾ ਸੀ, ਸਥਾਨਕ ਕਸਬੇ ‘ਚ ਬੀਤੇ ਦਿਨ ਪਤੰਗ ਉਡਾ ਰਹੇ ਬੱਚੇ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਜਾਣ ਨਾਲ ਇਲਾਕੇ ਚ ਗਮ ਦਾ ਮਾਹੌਲ ਹੈ | ਮੁਢਲੀ ਜਾਣਕਾਰੀ  ਦੇ ਅਨੁਸਾਰ ਘਨੌਰ ਵਾਸੀ ਮੋਹਨ ਸਿੰਘ ਅਤੇ ਸੁਨੀਤਾ ਰਾਣੀ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ

ਬੱਚੇ ਦਾ ਨਾਂ ਏਕਮਪ੍ਰੀਤ ਸਿੰਘ  ਸੀ ਜੋ ਕਿ ਪਤੰਗ ਉਡਾਉਣ ਮੌਕੇ ਬੱਚੇ ਦਾ ਧਿਆਨ ਨਹੀਂ ਰਿਹਾ ਉਹ ਬੇਧਿਆਨ ਹੋ ਗਿਆ ਅਤੇ ਛੱਤ ਤੋਂ ਹੇਠਾਂ  ਡਿੱਗ  ਗਿਆ  ਮਾਸੂਮ ਗੰਭੀਰ ਰੂਪ ਚ ਜਖਮੀ ਹੋ ਗਿਆ ਸੀ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਮਾਸੂਮ  ਦੀ ਮੌਤ ਹੋ ਗਈ ਮਾਸੂਮ ਬੱਚਾ ਸਦਾ ਲਈ ਪਰਿਵਾਰ ਨੂੰ ਅਲਵੀਦਾ ਆਖ ਮੌਤ ਦੀ ਨੀਂਦ ਸੌਂ ਗਿਆ ਅਤੇ ਪਰਿਵਾਰ ਨੂੰ ਪਿੱਛੇ ਰੋਂ ਦੇ ਲਈ ਛੱਡ ਗਿਆ , ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ , ਖਬਰ ਲਿਖੇ ਜਾਣ ਤੱਕ ਪਰਿਵਾਰ ਬੇਹੱਦ ਸਦਮੇ ਚ ਸੀ, ਪਰਿਵਾਰ  ਦੇ ਘਰ ਦਾ ਚਿਰਾਗ ਬੁਝ ਗਿਆ ਅਤੇ ਪਰਿਵਾਰ ਹਨੇਰੇ ਸੀ ਚਲਾ ਗਿਆ ਹੈ  |

ਜਿਕਰੇਖਾਸ ਹੈ ਕਿ ਏਕਮ ਪ੍ਰੀਤ ਸਿੰਘ ਪਰਿਵਾਰ ਦਾ ਲਾਡਲਾ ਸੀ ਅਤੇ ਇਕਲੌਤਾ ਪੁੱਤਰ ਸੀ, ਅਜਿਹੀ ਮੰਦਭਾਗੀ ਘਟਨਾ  ਵਾਪਰਨ ਤੋਂ  ਬਾਅਦ ਪਰਿਵਾਰ ਸਦਮੇ ਚ ਚਲਾ ਗਿਆ ਹੈ, ਕਿਓਂਕਿ ਉਹਨਾਂ ਦੀਆਂ ਅੱਖਾਂ ਦਾ ਤਾਰਾ ਹੁਣ ਉਹਨਾਂ ਦੇ ਵਿਚਕਾਰ ਨਹੀਂ  ਰਿਹਾ, ਪਰਿਵਾਰ ਦੇ ਸਾਹਮਣੇ ਬੱਚੇ ਦੀ ਅਜਿਹੀ ਹਾਲਤ ਸੀ ਕਿ ਪਰਿਵਾਰ ਹੋਕੇ ਲੈ  ਲੈ ਕੇ ਰੋ ਰਿਹਾ ਸੀ | ਪਰਿਵਾਰ ਆਪਣੇ ਇਕਲੋਤੇ ਪੁੱਤ ਨੂੰ ਖੋ ਚੁੱਕਾ ਹੈ ਅਤੇ ਹੁਣ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ|


                                       
                            
                                                                   
                                    Previous Postਆਈ ਮਾੜੀ ਖਬਰ:ਇਸ ਦੇਸ਼ ਨੇ ਭਾਰਤ ਸਮੇਤ ਲਗਾਈ ਕਈ ਹੋਰ ਦੇਸ਼ਾਂ ਦੀਆਂ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ
                                                                
                                
                                                                    
                                    Next Postਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ, ਹੋ ਗਿਆ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



