ਆਈ ਤਾਜਾ ਵੱਡੀ ਖਬਰ 

ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸੰਘਰਸ਼ ਤੋਂ ਆਉਣ ਵਾਲੀਆਂ ਅਜਿਹੀਆਂ ਮੰ-ਦ-ਭਾ-ਗੀ-ਆਂ ਖਬਰਾਂ ਮਾਹੌਲ ਨੂੰ ਹੋਰ ਸੋਗ ਮਈ ਬਣਾ ਦਿੰਦੀਆਂ ਹਨ। ਇਸ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। ਇਹਨਾ ਮੌਤਾਂ ਦੀ ਗਿਣਤੀ 70 ਦੇ ਕਰੀਬ ਹੋ ਚੁੱਕੀ ਹੈ। ਦਿੱਲੀ ਦੀਆਂ ਸਰਹੱਦਾਂ ਉਪਰ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਇਨ੍ਹਾਂ ਹੋਣ ਵਾਲੀਆਂ ਮੌਤਾਂ ਦੀ ਜਿੰਮੇਵਾਰ ਸਰਕਾਰ ਹੈ। ਕਿਉਂਕਿ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਦਾ ਵਿਰੋਧ ਕਈ ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ।

ਸਰਕਾਰ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦੀ ਆ ਰਹੀ ਹੈ। ਜਿਸਦੇ ਚਲਦੇ ਹੋਏ ਹੁਣ ਤੱਕ ਬਹੁਤ ਸਾਰੇ ਲੋਕ ਇਸ ਕਿਸਾਨੀ ਸੰਘਰਸ਼ ਦੀ ਭੇਟ ਚੜ੍ਹ ਗਏ ਹਨ। ਹੁਣ ਖੇਤੀ ਕਾਨੂੰਨਾ ਕਰਕੇ ਖੇਡ ਜਗਤ ਵਿੱਚ ਵੀ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ ਜਿਸ ਨਾਲ ਸਭ ਪਾਸੇ ਸੋਗ ਦੀ ਲਹਿਰ ਹੈ। ਜਿੱਥੇ ਦਿੱਲੀ ਵਿੱਚ ਚੱਲ ਰਹੇ ਇਸ ਕਿਸਾਨੀ ਸੰਘਰਸ਼ ਨੂੰ ਦੇਸ਼ ਦੇ ਹਰ ਵਰਗ ਵੱਲੋਂ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ। ਉੱਥੇ ਹੀ ਇਸ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਇਕ ਨਾਮਵਰ ਕਬੱਡੀ ਖਿਡਾਰੀ ਕਾਕਾ ਚੌਦਾ ਵੀ ਸ਼ਾਮਲ ਸੀ।

ਇਹ ਨੌਜਵਾਨ ਜਿੱਥੇ ਕਬੱਡੀ ਦਾ ਨਾਮਵਰ ਖਿਡਾਰੀ ਸੀ। ਜਿਸ ਨੇ ਆਪਣੇ ਇਲਾਕੇ ਦਾ ਨਾਮ ਸਾਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਸੀ। ਉੱਥੇ ਹੀ ਹੁਣ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਰਿਹਾ ਸੀ। ਤੇ ਇਸ ਕਿਸਾਨੀ ਸੰਘਰਸ਼ ਵਿੱਚ ਆਪਣੇ ਵੱਲੋਂ ਵਧ-ਚੜ੍ਹ ਕੇ ਯੋਗਦਾਨ ਪਾਇਆ ਸੀ। 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੌਰਾਨ ਇਹ ਨੌਜਵਾਨ ਆਪਣੀ ਕੀਮਤੀ ਜਿੰਦਗੀ ਨੂੰ ਦਾਅ ਤੇ ਲਾ ਗਿਆ। ਬੀਤੀ ਰਾਤ ਇਸ ਨੌਜਵਾਨ ਨੂੰ ਅਚਾਨਕ ਛਾਤੀ ਵਿਚ ਦਰਦ ਮਹਿਸੂਸ ਹੋਇਆ।

ਜਿਸ ਤੋਂ ਬਾਅਦ ਇਸ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ। ਇਸ ਖਿਡਾਰੀ ਬਾਰੇ ਗੱਲ ਬਾਤ ਕਰਦਿਆਂ ਹੋਇਆਂ ਸਰਭਾ ਚੋਂਦਾ ਤੇ ਪਰਦੀਪ ਢਢੋਲੀ ਨੇ ਦੱਸਿਆ ਕੇ ਇਸ ਨੌਜਵਾਨ ਦੇ ਘਰੇਲੂ ਹਾਲਾਤ ਬਹੁਤ ਮਾੜੇ ਸਨ ਤੇ ਇਸ ਨੌਜਵਾਨ ਨੇ ਨਿੱਕੀ ਉਮਰ ਵਿੱਚ ਹੀ ਕਬੱਡੀ ਵਿੱਚ ਨਾਮਣਾ ਖੱਟਿਆ ਹੈ। ਹੋਰ ਸਾਥੀਆਂ ਜਿਸ ਵਿਚ ਕਬੱਡੀ ਖਿਡਾਰੀ ਲਵੂ ਲਸਾੜਾ, ਗੱਗੀ ਜਰਗੜੀ, ਸ਼ਿੰਗਾਰਾ ਹੋਲ, ਲਾਡੀ ਨੱਥੋਹੇੜੀ ਸ਼ਾਮਲ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਇਸ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।


                                       
                            
                                                                   
                                    Previous Postਲਵੋ ਜੀ ਭਾਜਪਾ ਚ ਪੈਣ ਲੱਗਾ ਖੇਤੀ ਕਨੂੰਨਾਂ ਦਾ ਕਰਕੇ ਖਿਲਾਰਾ ਹੁਣੇ ਹੁਣੇ ਆ ਗਈ ਇਹ ਵੱਡੀ ਖਬਰ
                                                                
                                
                                                                    
                                    Next Postਮਸ਼ਹੂਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਵਲੋਂ ਕਿਸਾਨ ਅੰਦੋਲਨ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



