ਆਈ ਤਾਜਾ ਵੱਡੀ ਖਬਰ 

ਸਮੇਂ ਦੇ ਮੁਤਾਬਕ ਹਰ ਚੀਜ਼ ਵਿੱਚ ਤਬਦੀਲੀ ਹੋ ਰਹੀ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਬਦਲਾਅ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਪ-ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰ ਇਨਸਾਨ ਨੂੰ ਖਾਣਾ ਬਣਾਉਣ ਲਈ ਰਸੋਈ ਵਿਚ ਗੈਸ ਦੀ ਵਰਤੋਂ ਕਰਨੀ ਪੈਂਦੀ ਹੈ। ਕਈ ਵਾਰ ਇਸ ਦੀ ਸਹੀ ਸਮੇਂ ਤੇ ਡਿਲਵਰੀ ਨਾ ਹੋਣ ਕਾਰਨ ਉਪਭੋਗਤਾ ਨੂੰ ਕਈ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜਿਸ ਦੇ ਚੱਲਦੇ ਹੋਏ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਮੁ-ਸ਼-ਕਿ-ਲ ਆ ਜਾਂਦੀ ਹੈ।

ਹੁਣ ਗੈਸ ਸਿਲੰਡਰਾਂ ਦੇ ਬਾਰੇ ਕੀਤੇ ਗਏ ਐਲਾਨ ਨੂੰ ਲੈ ਕੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਗੈਸ ਸਿਲੰਡਰ ਦੀ ਸਪਲਾਈ ਕਰਨ ਵਿਚ ਤਬਦੀਲੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਦਿੱਤੀ ਗਈ ਸਹੂਲਤ ਦੇ ਤਹਿਤ ਲੋਕਾਂ ਨੂੰ LPG ਗੈਸ ਸਿਲੰਡਰ ਦਾ ਵਧੇਰੇ ਦਿਨ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਇਸ ਦੀ ਡਿਲਵਰੀ ਸਲੰਡਰ ਬੁੱਕ ਹੋਣ ਤੋਂ ਬਾਅਦ 45 ਮਿੰਟ ਦੇ ਵਿੱਚ ਹੋ ਜਾਵੇਗੀ। ਉੱਚ ਅਧਿਕਾਰੀਆਂ ਨੇ ਦੱਸਿਆ ਕਿ

ਇਹ ਸੇਵਾ 1 ਫਰਵਰੀ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸਦੀ ਜਲਦ ਹੀ ਡਿਲਵਰੀ ਲਈ 25 ਰੁਪਏ ਪ੍ਰਤੀ ਡਿਲਵਰੀ ਫੀਸ ਦੇਣੀ ਪਵੇਗੀ। ਇਸ ਡਿਲਵਰੀ ਲਈ ਖਪਤਕਾਰਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਬੁਕਿੰਗ ਕਰਵਾਉਣੀ ਪਵੇਗੀ। ਇਸ ਦੀ ਡਿਲਵਰੀ ਆਨਲਾਈਨ ਬੁਕਿੰਗ ਦੇ ਆਧਾਰ ਤੇ ਵੀ ਕੀਤੀ ਜਾਵੇਗੀ। ਇੰਡੀਅਨ ਆਇਲ ਦੇ ਅਧਿਕਾਰੀਆਂ ਮੁਤਾਬਕ ਐਲ ਪੀ ਜੀ ਸੇਵਾ ਨੂੰ ਲੈ ਕੇ ਆਈ. ਓ. ਸੀ. ਐਲ. ਨਵੀਂ ਮੋਬਾਇਲ ਐਪ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ।

ਇੰਡੀਅਨ ਆਇਲ ਆਪਣੇ ਐਲਪੀਜੀ ਸਿਲੰਡਰ ਨੂੰ ਇੰਡੇਨ ਬ੍ਰਾਂਡ ਰਾਹੀਂ ਬਾਜ਼ਾਰ ਵਿਚ ਗਾਹਕਾਂ ਨੂੰ ਮੁਹਈਆ ਕਰਵਾਈ ਜਾ ਰਹੀ ਹੈ। 24 ਕਰੋੜ ਘਰੇਲੂ ਗਾਹਕ  ਦੇਸ਼ ਅੰਦਰ ਐਲ ਪੀ ਜੀ ਗੈਸ ਦੀ ਵਰਤੋ ਕਰਦੇ ਹਨ। ਜਿਨ੍ਹਾਂ ਵਿਚੋਂ 14 ਕਰੋੜ ਗਾਹਕਾਂ ਇੰਡੇਨ ਦੀ ਵਰਤੋਂ ਕਰਦੇ ਹਨ।  ਹੁਣ ਇਹ ਸਹੂਲਤ  ਗਾਹਕ ਨੂੰ 30 ਤੋਂ 45 ਮਿੰਟ ਦੇ ਅੰਦਰ ਦਿੱਤੀ ਜਾਵੇਗੀ। ਇਸ ਸਿਲੰਡਰ ਦੀ ਡਿਲਵਰੀ ਦੀ ਸੇਵਾ ਦੇ ਘੱਟੋ ਘੱਟ ਇੱਕ ਜ਼ਿਲੇ ਦੇ ਸ਼ਹਿਰ ਵਿਚ ਸ਼ੁਰੂ ਹੋਵੇਗੀ ਐਲਪੀਜੀ ਸਿਲੰਡਰ ਦੀ ਸਪਲਾਈ ਕੀਤੀ ਜਾਵੇਗੀ।


                                       
                            
                                                                   
                                    Previous Postਅੱਜ ਕਰਨ ਜਾ ਰਹੇ ਪ੍ਰਧਾਨ ਮੰਤਰੀ ਮੋਦੀ ਇਹ ਕੰਮ ਹੁਣੇ ਹੁਣੇ ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ
                                                                
                                
                                                                    
                                    Next Postਹੁਣੇ ਹੁਣੇ 19 ਜਨਵਰੀ ਬਾਰੇ ਕਿਸਾਨਾਂ ਵਲੋਂ ਹੋ ਗਿਆ ਇਹ ਵੱਡਾ ਐਲਾਨ – ਕਰਨ ਗੇ ਇਹ ਵੱਡੀ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    




