ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਪੰਜਾਬੀ ਜਿੱਥੇ ਵੀ ਜਾ ਕੇ ਵਸਦੇ , ਉੱਥੇ ਹੀ ਆਪਣੇ ਮਿਲ ਵਰਤਣ ਦੇ ਸੁਭਾਅ ,ਮਿਹਨਤ ਤੇ ਪਿਆਰ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ। ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਭਾਈਚਾਰੇ ਨੂੰ ਬਹੁਤ ਇੱਜ਼ਤ ਤੇ ਮਾਣ ਦਿੱਤਾ ਜਾਂਦਾ ਹੈ। ਉਥੇ ਹੀ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਪੰਜਾਬੀ ਸਿੱਖ ਕੌਮ ਨੂੰ ਸ਼ੇਰਾਂ ਦੀ ਕੌਮ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਹੌਸਲੇ ਸਦਕਾ ਬਹੁਤ ਵੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ। ਕੁਝ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕੁਝ ਨੂੰ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ।

ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਵੀ ਪੰਜਾਬੀ ਭਾਈਚਾਰੇ ਨੂੰ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ। ਹੁਣ ਯੂਰਪ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਸਿੱਖ ਨੌਜਵਾਨ ਸਭਾ ਨੇ ਆਸਟ੍ਰੇਲੀਆ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਆਰੰਭ ਕੀਤੀ ਸੀ। ਇਸ ਵਿਚ ਕਾਮਯਾਬ ਹੋਣ ਲਈ 13 ਮਹੀਨਿਆਂ ਦਾ ਸਮਾਂ ਲੱਗ ਗਿਆ ਹੈ। ਇਸ ਵਿਚ ਸਫਲਤਾ ਹਾਸਲ ਕਰਦੇ ਹੋਏ 17 ਦਸੰਬਰ 2020  ਨੂੰ ਉਨ੍ਹਾਂ ਨੂੰ ਸਿੱਖ ਧਰਮ ਦੇ ਆਸਟਰੀਆ ਵਿਚ ਰਜਿਸਟਰ ਹੋਣ ਦਾ ਸਰਟੀਫਿਕੇਟ ਮਿਲ ਗਿਆ ਹੈ।

ਜਿਸ ਨਾਲ ਆਸਟਰੀਆ ਵਿਚ ਵੱਸਦੀ ਹੋਈ ਸਿੱਖ ਸੰਗਤ ਵਿੱਚ ਅਥਾਹ ਖੁਸ਼ੀ ਵੇਖੀ ਜਾ ਰਹੀ ਹੈ। ਇਸ ਇਤਿਹਾਸਕ ਜਿੱਤ ਨਾਲ ਆਸਟਰੀਆ ਯੂਰਪ ਦਾ ਉਹ ਪਹਿਲਾ ਦੇਸ਼ ਬਣ ਗਿਆ ਹੈ। ਜਿਥੇ ਇਸ ਇਤਿਹਾਸਕ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਸਿੱਖ ਧਰਮ ਰਜਿਸਟਰ ਹੋਇਆ ਹੈ। ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਪਿਛਲੇ ਦੋ ਦਹਾਕਿਆਂ ਤੋਂ ਸਿੱਖ ਆਗੂਆਂ ਵੱਲੋਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਹੁਣ ਉਮੀਦ ਕੀਤੀ ਜਾ ਰਹੀ ਹੈ

ਕੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਸਿੱਖ ਧਰਮ ਨੂੰ ਰਜਿਸਟਰਡ ਹੋਣ ਵਿੱਚ ਸਫ਼ਲਤਾ ਜਲਦ ਮਿਲ ਜਾਵੇਗੀ। ਮਹਾਨ ਸਿੱਖ ਧਰਮ ਦਾ 15 ਵੀ ਸਦੀ ਵਿਚ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਆਗਾਜ਼ ਹੋਇਆ ਸੀ। ਧਰਮਾਂ ਵਿੱਚ ਨਵਾਂ ਧਰਮ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੁਨੀਆਂ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਜਿਸ ਵਿੱਚ ਕਰੀਬ 28 ਮਿਲੀਅਨ ਲੋਕ ਸ਼ਾਮਲ ਹਨ। 23 ਦਸੰਬਰ 2020 ਤੋਂ ਆਸਟਰੀਆ ਵਿਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਵਿੱਚ ਵਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੱਚੇ ਦੇ ਜਨਮ ਤੋਂ ਬਾਅਦ ਉਸਦੇ ਜਨਮ ਸਰਟੀਫਿਕੇਟ ਵਿੱਚ ਉਸਦਾ ਧਰਮ ਸਿੱਖ ਧਰਮ ਲਿਖਵਾਉਣਾ ਨਾ ਭੁੱਲਣ।


                                       
                            
                                                                   
                                    Previous Postਆਸਟ੍ਰੇਲੀਆ ਚ ਵਾਪਰਿਆ ਕਹਿਰ ਪੰਜਾਬ ਚ ਵਿਛੇ  ਸੱਥਰ, ਹੋਈਆਂ ਨੌਜਵਾਨਾਂ ਦੀਆਂ ਇਸ ਤਰਾਂ ਮੌਤਾਂ
                                                                
                                
                                                                    
                                    Next Postਹਰ ਰੋਜ਼ ਕੱਪੜੇ ਸੁਕਾਉਣ ਤੋਂ ਪਹਿਲਾ ਮਸ਼ੀਨ ਚ 3 ਟੁਕੜੇ ਬਰਫ਼ ਦੇ ਪਾਉਂਦੀ ਸੀ ਔਰਤ ਕਾਰਨ ਸੀ ਬਹੁਤ ਹੀ ਸ਼ਾਨਦਾਰ
                                                                
                            
               
                            
                                                                            
                                                                                                                                            
                                    
                                    
                                    



