ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਸਾਰੇ ਵਿਸ਼ਵ ਨੂੰ ਫਿਰ ਤੋਂ ਆਪਣੀ ਚਪੇਟ ਵਿਚ ਲੈ ਲਿਆ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਸਰਦੀ ਵਧਣ ਦੇ ਨਾਲ ਕਰੋਨਾ ਕੇਸਾਂ ਵਿਚ ਵੀ ਇਜ਼ਾਫਾ ਹੋ ਰਿਹਾ ਹੈ।ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਕਰਫਿਊ ਲਗਾਇਆ ਜਾ ਰਿਹਾ ਹੈ ਤੇ ਕੁੱਝ ਵੱਲੋਂ ਤਾਲਾਬੰਦੀ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੇ ਪਸਾਰ ਨੂੰ ਰੋਕਿਆ ਜਾ ਸਕੇ।

ਬਹੁਤ ਸਾਰੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਦੇ ਤੌਰ ਤੇ ਵਸ ਰਹੇ ਹਨ। ਹੌਲੀ ਹੌਲੀ ਸਭ ਕਰੋਨਾ ਦੀ ਚਪੇਟ ਵਿਚ ਆ ਰਹੇ ਹਨ । ਕੈਨੇਡਾ ਤੋਂ ਹੁਣ ਵਿਦਿਆਰਥੀਆਂ ਸਾਬੰਧੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਆਏ ਦਿਨ ਹੀ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅਗਰ ਕੋਈ ਵਿਅਕਤੀ ਕਰੋਨਾ ਤੋਂ ਪੀੜਤ ਹੈ ਤਾਂ ਉਸ ਨੂੰ 10 ਦਿਨ ਲਈ ਘਰ ਵਿੱਚ ਹੀ ਰਹਿਣਾ ਹੋਵੇਗਾ, ਟਰਾਂਟੋ ਅਤੇ ਪੀਲ ਖੇਤਰ ਵਿਚ ਵੱਧ ਰਹੇ ਕੇਸਾਂ ਦੇ ਕਾਰਨ ਅਗਰ ਕਿਸੇ ਵਿਦਿਆਰਥੀ ਨੂੰ ਥੋੜੇ ਬਹੁਤ ਕਰੋਨਾ ਸਬੰਧੀ ਲੱਛਣ ਲੱਗ ਰਹੇ ਹਨ ,

ਤਾਂ ਉਨ੍ਹਾਂ ਨੂੰ ਵੀ 10 ਦਿਨ ਲਈ ਘਰ ਰਹਿਣਾ ਪੈ ਸਕਦਾ ਹੈ। ਟਰੰਟੋ ਪਬਲਿਕ ਹੈਲਥ ਅਤੇ ਪੀਲ ਪਬਲਿਕ ਹੈਲਥ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਤਾਂ ਜੋ ਕਰੋਨਾ ਦੇ ਵਧ ਰਹੇ ਕੇਸਾਂ ਦੇ ਉਪਰ ਰੋਕ ਲਗਾਈ ਜਾ ਸਕੇ। ਨਵੇਂ ਲਾਗੂ ਕੀਤੇ ਜਾਣ ਵਾਲੇ ਨਿਯਮਾਂ ਦੇ ਅਨੁਸਾਰ ਅਗਰ ਕਿਸੇ ਨੂੰ ਗਲੇ ਵਿਚ ਦਰਦ, ਵਗਦਾ ਨੱਕ  ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਨੂੰ ਆਪਣਾ ਕਰੋਨਾ ਦਾ ਟੈਸਟ ਕਰਵਾਉਣਾ ਪਵੇਗਾ।

ਅਗਰ ਟੈਸਟ ਕਰਵਾਉਣ ਵਾਲੇ ਵਿਦਿਆਰਥੀ ਕਰੋਨਾ ਤੋਂ ਪੀੜਤ ਪਾਏ ਜਾਂਦੇ ਹਨ। ਫਿਰ ਉਨ੍ਹਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਆਪਣੇ ਆਪ ਨੂੰ 10 ਦਿਨ ਲਈ ਇਕਾਂਤਵਾਸ  ਕਰਨਾ ਹੋਵੇਗਾ। ਅਗਰ ਵਿਦਿਆਰਥੀਆਂ ਨੂੰ ਵਗਦੇ ਨੱਕ ਅਤੇ ਗਲੇ ਦੀ ਸੋਜ ਤੋ 24 ਘੰਟਿਆਂ ਵਿੱਚ ਰਾਹਤ ਮਹਿਸੂਸ ਹੁੰਦੀ ਹੈ, ਤਾਂ ਇਸ ਵਿੱਚ ਸੁਧਾਰ ਹੋ ਜਾਂਦਾ ਹੈ। ਉਹ ਵਿਦਿਆਰਥੀ ਵਾਪਸ ਆਪਣੀ ਪੜ੍ਹਾਈ ਲਈ ਸਕੂਲ ਜਾ ਸਕਦੇ ਹਨ। ਉਨ੍ਹਾਂ ਨੂੰ ਦੁਬਾਰਾ ਟੈਸਟ ਦੀ ਜ਼ਰੂਰਤ ਨਹੀਂ ਪੈਂਦੀ। ਅਗਰ ਪ੍ਰੀਵਾਰ ਵਿੱਚ ਭੈਣ-ਭਰਾ ਜਾਂ ਪਰਿਵਾਰ ਦੇ ਹੋਰ ਮੈਂਬਰ ਰਹਿੰਦੇ ਹਨ। ਜਿਨ੍ਹਾਂ ਨੂੰ ਇਹ ਲੱਛਣ ਪਾਏ ਜਾਂਦੇ ਹਨ। ਉਨ੍ਹਾਂ ਵੱਲੋਂ ਅਗਰ ਟੈਸਟ ਨਹੀਂ ਕਰਵਾਉਣਾ ਤਾਂ 10 ਦਿਨ  ਲਈ ਉਹਨਾਂ ਨੂੰ ਵੀ ਆਈਸੋਲੇਟ ਰਹਿਣਾ ਪਏਗਾ।


                                       
                            
                                                                   
                                    Previous Postਟਰੰਪ ਨਹੀਂ ਟਲਿਆ ਆਪਣੀ ਆਦਤ ਤੋਂ , ਜਾਂਦੇ ਜਾਂਦੇ ਨੇ ਹੁਣ ਕਰਤਾ ਇਹ ਕੰਮ
                                                                
                                
                                                                    
                                    Next Postਕਨੇਡਾ ਤੋਂ ਆਈ ਪੰਜਾਬੀਆਂ ਲਈ ਇਹ ਵੱਡੀ ਮਾੜੀ ਖਬਰ – ਸਾਰੇ ਪਾਸੇ ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    




