ਆਈ ਤਾਜਾ ਵੱਡੀ ਖਬਰ 

ਕਿਸਾਨਾਂ ਵੱਲੋਂ 26 ਨਵੰਬਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਖੇਤੀ ਅੰਦੋਲਨ ਸ਼ੁਰੂ ਕੀਤਾ ਗਿਆ ਜਿਸ ਵਿਚ ਪੂਰੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚੋਂ ਕਿਸਾਨਾਂ ਨੇ ਆ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲ ਬਾਤ ਸਿਰੇ ਨਹੀਂ ਲੱਗ ਸਕੀ। ਜਿਸ ਕਾਰਨ ਕਿਸਾਨਾਂ ਵੱਲੋਂ ਆਪਣੇ ਇਸ ਧਰਨੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ ਦਾ ਵੱਖ-ਵੱਖ ਵਰਗਾਂ ਨੇ ਸਾਥ ਦਿੱਤਾ ਹੈ।

ਇਕ ਵੱਡੀ ਖ਼ਬਰ ਵਿਦੇਸ਼ ਤੋਂ ਆਈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਰੱਜ ਕੇ ਸ਼ਲਾਘਾ ਕੀਤੀ। ਜਸਟਿਨ ਟਰੂਡੋ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸ਼ਾਂਤਮਈ ਪ੍ਰਦਰਸ਼ਨ ਦੇ ਹਮੇਸ਼ਾ ਹੱਕ ਵਿੱਚ ਹੀ ਖੜ੍ਹਦੀ ਆਈ ਹੈ। ਇਸ ਦੁਨੀਆਂ ਦੇ ਵਿਚ ਜਦੋਂ ਵੀ ਕਿਤੇ ਕੋਈ ਸ਼ਾਂਤਮਈ ਅੰਦੋਲਨ ਹੁੰਦਾ ਹੈ ਤਾਂ ਕੈਨੇਡਾ ਉਸ ਦੀ ਜ਼ਰੂਰ ਹਮਾਇਤ ਕਰਦਾ ਹੈ। ਭਾਰਤ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਦੇਸ਼ ਅੰਦਰ ਸਥਿਤੀ ਬਹੁਤ ਚਿੰਤਾਜਨਕ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਵੱਲੋਂ ਕੀਤੀ ਗਈ ਇਹ ਟਿੱਪਣੀ ਭਾਰਤ ਸਰਕਾਰ ਨੂੰ ਕੁਝ ਖਾਸ ਰਾਸ ਨਹੀਂ ਆਈ। ਜਿਸ ਲਈ ਮੰਤਰਾਲੇ ਨੇ ਇਸ ਸਬੰਧੀ ਹਾਈ ਕਮਿਸਨਰ ਨੂੰ ਆਖਿਆ ਕਿ ਭਾਰਤੀ ਸਰਕਾਰ ਅਤੇ ਕਿਸਾਨਾਂ ਨਾਲ ਜੁੜੇ ਮੁੱਦੇ ਉੱਪਰ ਕੈਨੇਡਾ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਿਸਾਨਾਂ ਨਾਲ ਜੁੜੇ ਹਰ ਮੁੱਦੇ ਉੱਪਰ ਬੋਲਣ ਵਾਲੇ ਕੈਨੇਡੀਅਨ ਲੀਡਰਾਂ ਦਾ ਇਸ ਮਾਮਲੇ ਉਪਰ ਟਿੱਪਣੀ ਕਰਨਾ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜੀ ਸਾਬਤ ਹੁੰਦਾ ਹੈ। ਇਸ ਦਖਲ ਅੰਦਾਜੀ ਨੂੰ ਭਾਰਤ ਬਿਲਕੁਲ ਸਵੀਕਾਰ ਨਹੀਂ ਕਰੇਗਾ।

ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦੇ ਅੰਦੋਲਨ ਸਬੰਧੀ ਇਕ ਟਿੱਪਣੀ ਕੀਤੀ ਗਈ ਸੀ ਜਿਸ ਵਿੱਚ ਨਵੀਂ ਦਿੱਲੀ ਵਿਖੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਸ਼ੁੱਕਰਵਾਰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਵੱਲੋਂ ਦਿੱਤੇ ਗਏ ਇਸ ਬਿਆਨ ਉੱਪਰ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਸੀ।


                                       
                            
                                                                   
                                    Previous Postਹੁਣੇ ਹੁਣੇ ਬਾਦਲ ਪ੍ਰੀਵਾਰ ਤੇ ਪਈ ਬਿਪਤਾ-ਪ੍ਰੀਵਾਰ ਦੇ ਇਸ ਮੈਂਬਰ ਨੂੰ ਅਚਾਨਕ ਕਰਾਇਆ ਗਿਆ ਹਸਪਤਾਲ ਦਾਖਲ
                                                                
                                
                                                                    
                                    Next Postਕਿਸਾਨ ਅੰਦੋਲਨ ਲਈ ਦਿਲਜੀਤ ਦੁਸਾਂਝ ਨੇ ਚੁੱਪ ਚਪੀਤੇ ਕਰਤਾ ਏਡਾ  ਵੱਡਾ ਕੰਮ ਹਰ ਕੋਈ ਹੋ ਗਿਆ ਹੈਰਾਨ
                                                                
                            
               
                            
                                                                            
                                                                                                                                            
                                    
                                    
                                    




