ਹੁਣੇ ਆਈ ਤਾਜਾ ਵੱਡੀ ਖਬਰ 

ਭਾਰਤੀ ਸਰਕਾਰ ਨੇ ਕਿਸਾਨਾਂ ਵਾਸਤੇ ਜਿਹੜੇ ਬਿੱਲ ਲਾਗੂ ਕੀਤੇ ਹਨ।  ਕਿਸਾਨਾਂ ਵਲੋਂ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ 2 ਮਹੀਨਿਆਂ ਤੋਂ ਕਿਸਾਨਾਂ ਵਲੋਂ ਪੰਜਾਬ ਵਿਚ ਧਰਨੇ ਲਗਾਏ ਗਏ ਸਨ ਅਤੇ ਪੰਜਾਬ ਨੂੰ ਬੰਦ ਵੀ ਕੀਤਾ ਜਾ ਚੁੱਕਾ ਹੈ।  ਪਰ ਹੁਣ ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਸੀ ਕੇ ਉਹ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ।

ਜਿਸ ਲਈ 26 ਅਤੇ 27 ਨਵੰਬਰ  ਦੀਆਂ ਤਰੀਕਾਂ ਐਲਾਨੀਆਂ ਗਈਆਂ ਸਨ।  ਕੱਲ੍ਹ ਸਾਰਾ ਦਿਨ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹਰਿਆਣਾ  ਦੀ ਖੱਟਰ ਸਰਕਾਰ ਦੁਆਰਾ ਕੀਤੀਆਂ ਜਾਂਦੀਆਂ ਰਹੀਆਂ ਪਰ ਕਿਸਾਨ ਓਹਨਾ ਰੋਕਾਂ  ਨੂੰ ਤੋੜਦੇ ਹੋਏ ਅਗੇ ਵਧਦੇ ਗਏ।  ਪਰ ਹੁਣ ਅੱਜ ਅੱਧੀ ਰਾਤ ਨੂੰ ਹੁਣੇ ਹੁਣੇ ਵੱਡੀ ਖਬਰ ਆ ਗਈ ਹੈ ਜਿਸ ਨੂੰ ਸੁਣਕੇ ਸਭ ਹੈਰਾਨ ਰਹਿ ਗਏ ਹਨ

ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇਅ ਨੂੰ ਹੀ ਪੁੱਟ ਦਿੱਤਾ ਹੈ ਅਤੇ 10-12 ਫੁੱਟ ਦੇ ਡੂੰਘੇ ਟੋਏ  ਪਾ ਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਮੌਕੇ ਤੇ ਮਾਹੌਲ ਇਸ ਤਰਾਂ ਦਾ ਲਗ ਰਿਹਾ ਹੈ ਕੇ ਇਥੇ ਕੋਈ ਕੰਸਟਰਕਸ਼ਨ ਦਾ ਕੰਮ ਚਲ ਰਿਹਾ ਹੋਵੇ।   ਫਿਲਹਾਲ ਕਿਸਾਨ ਮੌਕੇ ਤੇ ਹਜੇ ਰੁਕ ਗਏ ਹਨ ਹੁਣ ਦੇਖਣਾ ਹੋਵੇਗਾ ਕੇ ਕਿਸਾਨ ਅਗਲੀ ਕੀ ਕਾਰਵਾਈ ਕਰਦੇ ਹਨ।  ਇਸ ਦੇ ਬਾਰੇ ਵਿਚ ਜਦੋਂ ਪੁਲਸ ਪ੍ਰਸ਼ਾਂਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵਲੋਂ

ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਕਿਸਾਨ ਇਹ ਸਭ ਕੁਝ ਦੇਖ ਕੇ ਮੋਦੀ ਸਰਕਾਰ ਦੇ ਵਿਰੁੱਧ ਨਾਰੇਬਾਜੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕੇ ਖੱਟਰ  ਸਰਕਾਰ ਅਤੇ ਮੋਦੀ ਸਰਕਾਰ ਜਿਨਾਂ ਮਰਜੀ ਜ਼ੋਰ ਲਗਾ ਲਵੇ ਅਸੀਂ ਦਿੱਲ੍ਹੀ ਜਾ ਕੇ ਹੀ ਰਹਾਂਗੇ।  ਓਹਨਾ ਦਾ ਕਹਿਣਾ ਹੈ ਕੇ ਅਸੀਂ ਕਿਸੇ ਨੂੰ ਪ੍ਰੇ-ਸ਼ਾ ਨ ਨਹੀ ਕਰ ਰਹੇ ਪਰ ਸਾਨੂੰ  ਥਾਂ ਥਾਂ ਤੇ ਇਹੋ ਜਿਹੀਆਂ ਰੋਕਾਂ ਪਾਈਆਂ ਜਾ ਰਹੀਆਂ ਹਨ ਜਿਹਨਾਂ ਬਾਰੇ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀ  ਸੀ।


                                       
                            
                                                                   
                                    Previous Postਕਰਲੋ ਘਿਓ ਨੂੰ ਭਾਂਡਾ-ਪੰਜਾਬ ਚ ਬਿਜਲੀ ਬਿਲਾਂ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ
                                                                
                                
                                                                    
                                    Next Postਇੰਗਲੈਂਡ ਤੋਂ ਆਈ ਇਹ ਵੱਡੀ ਖਬਰ – ਸਾਰੇ ਪੰਜਾਬ ਚ ਛਾਈ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



