ਆਈ ਤਾਜਾ ਵੱਡੀ ਖਬਰ 

ਇਸ ਧਰਤੀ ਉੱਪਰ ਕਿੰਨੀ ਤਰ੍ਹਾਂ ਦੇ ਸੂਖਮ ਜੀਵ ਜਾਂ ਰੋਗਾਣੂ ਮੌਜੂਦ ਹਨ ਇਸ ਬਾਰੇ ਵਿਗਿਆਨੀ ਅਜੇ ਤੱਕ ਸਹੀ ਅਨੁਮਾਨ ਜਾਂ ਪਤਾ ਨਹੀਂ ਲਗਾ ਪਾਏ। ਪਰ ਉਨ੍ਹਾਂ ਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਜੇਕਰ ਉੱਤਰੀ ਧਰੁਵਾਂ ਉੱਪਰ ਜੰਮੀ ਹੋਈ ਬਰਫ਼ ਗਲੋਬਲ ਵਾਰਮਿੰਗ ਕਰ ਕੇ ਪਿਘਲ ਗਈ ਤਾਂ ਇਸ ਸੰਸਾਰ ਉੱਪਰ ਕੋਰੋਨਾ ਵਾਇਰਸ ਤੋਂ ਵੱਡਾ ਖ਼-ਤ-ਰਾ ਆ ਜਾਵੇਗਾ। ਕਿਉਂਕਿ ਇਸ ਜੰਮੀ ਹੋਈ ਬਰਫ ਦੇ ਥੱਲੇ ਪਤਾ ਨਹੀਂ ਕਿੰਨੀ ਤਰਾਂ ਦੇ ਰੋਗਾਣੂ, ਜੀਵਾਣੂ ਅਤੇ ਖ਼-ਤ-ਰ-ਨਾ-ਕ ਬੈਕਟੀਰੀਆ ਮੌਜੂਦ ਹਨ ਜਿਨ੍ਹਾਂ ਦੇ ਇਨਸਾਨੀ ਜੀਵਨ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਹਾਲਾਤ ਭਿ-ਆ-ਨ-ਕ ਬਣ ਸਕਦੇ ਹਨ।

ਬੀਤੀ 20 ਨਵੰਬਰ ਨੂੰ ਇਕ ਅਮਰੀਕੀ ਸਾਇੰਟੀਫਿਕ ਮੈਗਜ਼ੀਨ ਦੇ ਵਿੱਚ ਇੱਕ ਰਿਪੋਰਟ ਛਾਪੀ ਸੀ ਜਿਸ ਨੂੰ ਯੂਨੀਵਰਸਿਟੀ ਆਫ ਮਾਈਨ ਕਲਾਈਮੇਟ ਚੇਂਜ ਇੰਸੀਚਿਊਟ ਦੇ ਅਸਿਸਟੈਂਟ ਪ੍ਰੋਫੈਸਰ ਕਿੰਬਰਲੇ ਮਾਈਨਰ, ਮਾਈਕਰੋਬਿਆਲ ਇਨਵਾਇਰਮੈਂਟ ਦੇ ਮਾਹਿਰ ਐਰਵਿਨ ਐਡਵਰਡ ਅਤੇ ਕਾਰਬਨ ਸਾਈਕਲਿੰਗ ਦੇ ਮਾਹਿਰ ਚਾਰਲਸ ਮਿਲਰ ਨੇ ਮਿਲ ਕੇ ਤਿਆਰ ਕੀਤਾ ਸੀ। ਇਸ ਰਿਪੋਰਟ ਵਿੱਚ ਬੇਹੱਦ ਚਿੰਤਾਜਨਕ ਗੱਲ ਇਹ ਸੀ ਕਿ ਅਜੋਕੇ ਸਮੇਂ ਵਿੱਚ ਜੇਕਰ ਬਰਫ ਪਿਘਲਦੀ ਹੈ ਤਾਂ ਇਸ ਨਾਲ ਸਦੀਆਂ ਤੋਂ ਬਰਫ਼ ਅੰਦਰ ਜੰਮੇ ਹੋਏ ਬੈਕਟੀਰੀਆ ਬਾਹਰ ਆ ਜਾਣਗੇ

ਜੋ ਇਨਸਾਨੀ ਜ਼ਿੰਦਗੀ ਲਈ ਘਾ-ਤ-ਕ ਸਾਬਤ ਹੋ ਸਕਦੇ ਹਨ। ਧਰਤੀ ਦੇ 24 ਫੀਸਦੀ ਹਿੱਸੇ ਉੱਪਰ ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ ਬਰਫ਼ ਜੰਮੀ ਹੋਈ ਹੈ। ਇਸ ਜੰਮੀ ਹੋਈ ਬਰਫ ਵਿੱਚ ਕਈ ਤਰ੍ਹਾਂ ਦੇ ਸੂਖਮਜੀਵ ਮੌਜੂਦ ਹਨ ਜਿਨ੍ਹਾਂ ਬਾਰੇ ਅਜੇ ਤਕ ਖੋਜ ਨਹੀਂ ਕੀਤੀ ਗਈ। ਵਿਗਿਆਨ ਨੂੰ ਇਹ ਤੱਕ ਨਹੀਂ ਪਤਾ ਕਿ ਇਹ ਜੀਵ ਇਨਸਾਨ ਦੇ ਲਈ ਹਾ-ਨੀ-ਕਾ-ਰ-ਕ ਹਨ ਜਾਂ ਨਹੀਂ।

ਪਰ ਜਦੋਂ ਵੀ ਇਸ ਰੋਗਾਣੂ ਅਚਾਨਕ ਬਾਹਰ ਆਉਂਦੇ ਹਨ ਤਾਂ ਇਨਸਾਨੀ ਪ੍ਰਜਾਤੀ ਦੇ ਲਈ ਇਹ ਕੁਝ ਬਿਮਾਰੀਆਂ ਜਰੂਰ ਉਤਪੰਨ ਕਰਦੇ ਹਨ ਜਿਨ੍ਹਾਂ ਵਿਚੋਂ ਇੱਕ ਉਦਾਹਰਣ ਸਮੋਲ-ਪਾਕਸ ਵੀ ਹੈ। ਕੁਝ ਬਰਫੀਲੇ ਹਿੱਸੇ ਦੇ ਪਿਘਲਣ ਕਾਰਨ 2018 ਵਿੱਚ ਸਾਈਬੇਰੀਆ ਦੇ ਕੁਝ ਹਿੱਸਿਆਂ ਵਿੱਚ ਏਂਥਰਕਸ ਨਾਮ ਦੀ ਬਿਮਾਰੀ ਨੇ ਦਸਤਕ ਦਿੱਤੀ ਸੀ ਜਿਸ ਨਾਲ ਦੋ ਲੱਖ ਰੈਂਡੀਅਰ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਏਂਥਰਕਸ ਬਿਮਾਰੀ ਬਰਫ ਪਿਘਲਣ ਦੌਰਾਨ ਪਾਣੀ ਵਿੱਚ ਮਿਲ ਕੇ ਆਏ ਹੋਏ ਰੋਗਾਣੂਆਂ ਤੋਂ ਪੈਦਾ ਹੋਈ ਸੀ

ਅਤੇ ਪਿਛਲੇ 5 ਸਾਲਾਂ ਤੋਂ ਓਰਥੋਡੋਕ੍ਸ ਵਾਇਰਸ ਦੀ ਵਜ੍ਹਾ ਕਰਕੇ ਲੋਕਾਂ ਨੂੰ ਅਲਾਸਕਾ ਪਾਕਸ ਹੋ ਰਿਹਾ ਹੈ। ਇਸ ਬੀਮਾਰੀ ਦੀ ਵਜ੍ਹਾ ਕਾਰਨ ਚਮੜੀ ਉਪਰ ਦਾਣੇ ਨਿਕਲ ਆਉਂਦੇ ਹਨ ਜੋ ਬਾਅਦ ਵਿੱਚ ਫ-ਟ ਜਾਂਦੇ ਹਨ। ਜੇਕਰ ਧਰੁਵਾਂ ਉਪਰ ਜੰਮੀ ਬਰਫ ਨੂੰ ਪਿਘਲਾਉਣ ਤੋਂ ਨਾ ਬਚਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਜੀਵਨ ਨੂੰ ਕਈ ਬਿਮਾਰੀਆਂ ਆਣ ਘੇਰ ਸਕਦੀਆਂ ਹਨ।

Home  ਤਾਜਾ ਖ਼ਬਰਾਂ  ਵਿਗਿਆਨੀਆਂ ਨੇ ਦਿੱਤੀ ਵੱਡੀ ਚੇਤਾਵਨੀ – ਜੇ ਇਸ ਤਰਾਂ ਹੋ ਗਿਆ ਤਾਂ ਕੋਰੋਨਾ ਤੋਂ ਵੀ ਹੋਵੇਗਾ ਵੱਡਾ ਖਤਰਾ
                                                      
                                       
                            
                                                                   
                                    Previous Postਵੋਟਾਂ ਚ ਹਾਰ  ਨਾ ਮੰਨਣ ਵਾਲੇ ਟਰੰਪ ਨੇ ਹੁਣ ਕਰਤੀ ਇਹ ਤਿਆਰੀ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਵਾਪਰਿਆ ਕਹਿਰ ਕੁੜੀ ਨੂੰ ਬਾਥਰੂਮ ਚ ਮਿਲੀ ਇਸ ਤਰਾਂ ਦਰਦਨਾਕ ਮੌਤ , ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    




