ਆਈ ਤਾਜਾ ਵੱਡੀ ਖਬਰ 

ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਈ ਸੀ ,ਉੱਥੇ ਹੀ ਹੁਣ ਮੌਸਮ ਦੀ ਤਬਦੀਲੀ ਦੇ ਕਾਰਨ ਕੇਸਾਂ ਵਿੱਚ ਵਾਧਾ ਮੁੜ ਤੋਂ ਸ਼ੁਰੂ ਹੋ ਚੁਕਾ ਹੈ । ਜਦੋਂ ਤੋਂ ਸਰਦੀ ਵਿੱਚ ਵਾਧਾ ਹੋਇਆ ਹੈ,ਉਸ ਨਾਲ ਕੇਸਾਂ ਦੀ ਗਿਣਤੀ ਵਿੱਚ ਵੀ ਵੱਧ ਰਹੀ ਦਰ ਵੀ ਦਰਜ ਕੀਤੀ ਗਈ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਕਰੋਨਾ ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।  ਜਿੱਥੇ ਦੇਸ਼ ਅੰਦਰ ਕੁਝ ਸੂਬਿਆਂ ਵਿੱਚ ਦੁਬਾਰਾ ਤਾਲਾਬੰਦੀ ਦੀ ਯੋਜਨਾ ਬਣਾਈ ਜਾ ਰਹੀ ਹੈ। ਉੱਥੇ ਹੀ ਹੁਣ ਇਕ ਸ਼ਹਿਰ ਵਿਚ  ਕਰਫਿਊ  ਅੱਜ ਰਾਤ ਤੋਂ ਸੋਮਵਾਰ ਤੱਕ ਲਗਾਉਣ ਨਾਲ ਵਿਆਹ ਕਰਨ ਵਾਲਿਆਂ ਲਈ ਮੁਸੀਬਤ ਵੱਧ ਗਈ ਹੈ ।

 ਗੁਜਰਾਤ ਦੇ ਅਹਿਮਦਾਬਾਦ ਅੰਦਰ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਸਖ਼ਤੀ ਵਧਾਈ ਜਾ ਰਹੀ ਹੈ। ਕਰਫਿਊ ਦੌਰਾਨ ਕੀਤੇ ਜਾਣ ਵਾਲੇ ਵਿਆਹ , ਸ਼ਾਦੀ ਵਿਚ ਪੰਜ ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਹੁਣ ਵਿਆਹ ਵੀ ਸਾਦੇ ਢੰਗ ਨਾਲ ਕੀਤੇ ਜਾਣਗੇ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਸਰਦੀ ਦੇ ਵਧਣ ਕਾਰਨ ਕਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣ ਦਾ ਖਦਸ਼ਾ ਹੈ।

ਸ਼ਹਿਰ ਅੰਦਰ  ਸ਼ਨੀਵਾਰ 500 ਅਤੇ ਐਤਵਾਰ 1200 ਵਿਆਹ ਰੱਦ ਕੀਤੇ ਗਏ ਹਨ । ਇਸ ਨਾਲ ਵਿਆਹ ਕਰਨ ਵਾਲੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਵਿਆਹ ਕਰਨ ਵਾਲੇ ਪਰਿਵਾਰ ਕਾਫ਼ੀ ਚਿੰਤਾ ਵਿਚ ਹਨ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹੁਣ ਫਿਰ ਤੋਂ ਅਹਿਮਦਾਬਾਦ ਵਿਚ ਫਿਰ ਤੋਂ ਕਰਫਿਊ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।  ਗੁਜਰਾਤ ਸਰਕਾਰ ਵੱਲੋਂ ਅਹਿਮਦਾਬਾਦ ਵਿੱਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ ਕਰਫਿਊ ਦੌਰਾਨ ਕੀਤੇ ਜਾਣ ਵਾਲੇ ਵਿਆਹ ਸਾਦੇ ਵਿਆਹਾਂ ਵਿੱਚ ਤਬਦੀਲ ਹੋ ਜਾਣਗੇ। ਕਰੋਨਾ ਦੇ ਚੱਲਦੇ ਹੋਏ ਨੌਜਵਾਨਾਂ ਵੱਲੋਂ ਵੀ ਹੁਣ ਸਾਦੇ  ਵਿਆਹ  ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।


                                       
                            
                                                                   
                                    Previous Postਬਾਇਡੇਨ ਨੇ ਕਰਤੀ ਓਹੀ ਗਲ੍ਹ ਜੋ ਸਾਰੀ ਦੁਨੀਆਂ ਸੋਚ ਰਹੀ ਸੀ – ਕਰਤਾ ਇਹ ਵੱਡਾ ਐਲਾਨ
                                                                
                                
                                                                    
                                    Next Postਕਨੇਡਾ ਚ 29 ਸਾਲਾਂ ਦੀ ਪੰਜਾਬੀ ਕੁੜੀ ਪੁਲਸ ਨੇ ਕੀਤੀ ਇਸ ਕਾਰਨ ਗਿਰਫ਼ਤਾਰ
                                                                
                            
               
                            
                                                                            
                                                                                                                                            
                                    
                                    
                                    



