ਆਈ ਤਾਜਾ ਵੱਡੀ ਖਬਰ 

ਕਰੋਨਾ ਮਾਹਵਾਰੀ ਨੇ ਸਾਰੇ ਵਿਸ਼ਵ ਦੇ ਵਿਚ ਸਭ ਨੂੰ ਪ੍ਰਭਾਵਿਤ ਕੀਤਾ ਹੈ । ਕੋਈ ਵੀ ਦੇਸ਼ ਇਸ ਦੇ ਕਹਿਰ ਤੋਂ ਨਹੀਂ ਬਚ ਸਕਿਆ। ਭਾਰਤ ਦੇ ਵਿਚ ਵੀ ਬਹੁਤ ਸਾਰੀਆਂ ਨਾਮੀ-ਗਰਾਮੀ ਹਸਤੀਆਂ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਗਈਆਂ। ਜਦੋਂ ਦਾ ਇਸ ਬਿਮਾਰੀ ਦਾ ਪ੍ਰਸਾਰ ਹੋਇਆ ਹੈ, ਸਭ ਲਈ ਇੱਕ ਗੰਭੀਰ ਖਤਰਾ ਬਣੀ ਹੋਈ ਹੈ। ਭਾਰਤ ਦੇ ਵਿਚ ਫ਼ਿਲਮ ਜਗਤ, ਸੰਗੀਤ ਜਗਤ ,ਖੇਡ ਜਗਤ ,ਸਾਹਿਤ ਜਗਤ, ਧਾਰਮਿਕ ਜਗਤ, ਰਾਜਨੀਤਿਕ ਜਗਤ, ਇਨ੍ਹਾਂ ਸਭ ਵਿੱਚੋ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀਆਂ ਨੇ।

ਜਿਨ੍ਹਾਂ ਨੇ ਆਪਣੀ ਹਿੰਮਤ ਸਦਕਾ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਿੱਚ ਜਿੱਤ ਪ੍ਰਾਪਤ ਕੀਤੀ। ਭਾਰਤ ਦੇ ਮਸ਼ਹੂਰ ਕ੍ਰਿਕਟਰ ਅਤੇ ਸਾਂਸਦ ਗੌਤਮ ਗੰਭੀਰ ਬਾਰੇ ਵੀ ਹੁਣ ਇਕ ਖਬਰ ਆਈ। ਖੇਡ ਜਗਤ ਦੇ ਨਾਮਵਰ ਖਿਡਾਰੀ ਇਸ ਕਰੋਨਾ ਮਹਾਂਮਾਰੀ ਦੀ ਦੀ ਚਪੇਟ ਵਿਚ ਆ ਗਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਧ ਰਹੇ ਮਾਮਲਿਆਂ ਕਾਰਨ ਗੌਤਮ ਗੰਭੀਰ ਦੇ ਘਰ ਵੀ covid 19 ਦੇ ਮਾਮਲੇ ਸਾਹਮਣੇ ਆਏ ਹਨ।  ਗੋਤਮ ਗੰਭੀਰ ਨੇ ਆਪਣੇ ਆਪ ਨੂੰ ਘਰ ਵਿਚ ਇਕਾਂਤ ਵਾਸਾ ਕਰ ਲਿਆ ਹੈ। ਉਹਨਾਂ ਨੇ ਆਪਣਾ covid 19 ਟੈਸਟ ਵੀ ਕਰਵਾ ਲਿਆ ਹੈ ,ਜਦ ਕਿ ਨਤੀਜਾ ਆਉਣਾ ਅਜੇ ਬਾਕੀ ਹੈ।

ਇਸ ਸਾਰੀ ਘਟਨਾ ਦੀ ਜਾਣਕਾਰੀ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਵੱਲੋਂ ਆਪਣੇ ਟਵਿਟਰ ਅਕਾਊਂਟ ਤੇ ਟਵੀਟ ਕਰਕੇ ਦਿੱਤੀ ਗਈ ਹੈ। ਆਪਣੇ ਟਵੀਟ  ਵਿਚ ਗੌਤਮ ਗੰਭੀਰ ਨੇ ਕਿਹਾ ਹੈ ਕਿ ਘਰ ਵਿਚ ਕਰੋਨਾਵਾਇਰਸ ਕੇਸ ਹੋਣ ਕਾਰਨ ਮੈਂ ਖੁਦ ਨੂੰ ਇਕਾਂਤ ਵਾਸ ਕਰ ਲਿਆ ਹੈ। ਅਤੇ ਆਪਣੇ covid 19 ਦੇ ਟੈਸਟ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਇਸ ਨੂੰ ਹਲਕੇ ਵਿੱਚ ਨਾ ਲਓ। ਗੌਤਮ ਗੰਭੀਰ ਵੱਲੋਂ ਸਭ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ

ਕਰੋਨਾ ਸਬੰਧੀ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਕਿਉਕਿ ਕੁਝ ਲੋਕ ਕਰੋਨਾ ਵਾਇਰਸ ਨੂੰ ਹਲਕੇ ਵਿੱਚ ਲੈ ਰਹੇ ਹਨ । ਗੰਭੀਰ ਨੇ ਨਾਲ ਹੀ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਚੌਕੰਨਾ ਰਹਿਣ ਲਈ ਕਿਹਾ ਹੈ। ਕਿਉਂਕਿ ਇਸ ਵਾਇਰਸ ਬਾਰੇ ਵੈਕਸੀਨ ਅਜੇ ਤਕ ਨਹੀਂ ਆਈ, ਇਸ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।


                                       
                            
                                                                   
                                    Previous Postਪਤੀ ਦੇ ਮਰਨ ਦੇ ਬਾਅਦ ਘਰਵਾਲੀ ਨਾਲ ਅਰਥੀ ਤੇ ਚੂੜੀਆਂ ਤੋੜਨ ਦੇ ਤੁਰੰਤ ਬਾਅਦ ਜੋ ਹੋ ਗਿਆ ਸਾਰੇ ਰਹਿ ਗਏ ਹੈਰਾਨ
                                                                
                                
                                                                    
                                    Next Post5 ਵੀਂ ਦੇ ਵਿਦਿਆਰਥੀ ਨੇ ਆਨਲਾਈਨ  ਕਲਾਸ ਖਤਮ ਹੋਣ ਤੋਂ ਬਾਅਦ ਕੀਤਾ ਇਸ ਤਰਾਂ, ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



