ਖੁਸ਼ਖਬਰੀ ਪੰਜਾਬ ਸਰਕਾਰ ਨੇ ਕਰਤੀ ਸ਼ੁਰੂ ਇਹ ਸਕੀਮ 

ਸਕੂਲ ਵਿਦਿਆ ਦਾ ਮੰਦਰ ਹੁੰਦੇ ਹਨ ਜਿਸ ਵਿੱਚੋਂ ਵਿਦਿਆਰਥੀ ਗਿਆਨ ਹਾਸਲ ਕਰ ਕੇ ਚਾਨਣ ਮੁਨਾਰੇ ਬਣ ਜਾਂਦੇ ਹਨ। ਮੁੱਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਬੱਚੇ ਅਗੇਰੀ ਵਿਦਿਆ ਦੇ ਲਈ ਦਾਖ਼ਲਾ ਲੈਂਦੇ ਹਨ। ਜਿਸ ਵਿੱਚ ਉਨ੍ਹਾਂ ਨੂੰ ਜੀਵਨ ਜਿਊਣ ਦੀ ਜਾਂਚ ਦੇ ਨਾਲ-ਨਾਲ ਇੱਕ ਵਧੀਆ ਕਰੀਅਰ ਬਣਾਉਣ ਵਾਸਤੇ ਉਤਸ਼ਾਹਤ ਕੀਤਾ ਜਾਂਦਾ ਹੈ। ਲਾਕ ਡਾਊਨ ਸਮੇਂ ਤੋਂ ਵੱਖ-ਵੱਖ ਸਰਕਾਰਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਨ ਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿੱਥੇ ਪੰਜਾਬ ਸੂਬੇ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਇੱਕ ਅਹਿਮ ਐਲਾਨ ਕੀਤਾ ਗਿਆ ਹੈ।

ਇਸ ਐਲਾਨ ਦੀ ਖੁਸ਼ਖਬਰੀ ਨੇ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਉਤਸ਼ਾਹਿਤ ਕਰ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਨੇ ਸੂਬੇ ਦੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਅਤੇ ਕਰੀਅਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਾਸਤੇ ਤਿਆਰ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। ਸਿੱਖਿਆ ਵਿਭਾਗ ਦੇ ਉੱਡਣ ਪ੍ਰੋਜੈਕਟ ਰਾਹੀਂ ਹੁਣ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਵੀ ਕਰਵਾਈ ਜਾਵੇਗੀ। ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਹੇਠ ਉਡਾਣ ਕੰਪੀਟੀਟਿਵ ਐਗਜ਼ਾਮ (ਮੈਡੀਕਲ ਅਤੇ ਨਾਨ-ਮੈਡੀਕਲ) ਸੀਰੀਜ਼ ਸ਼ੁਰੂ ਕੀਤੀ ਗਈ ਹੈ।

ਜਿਸ ਬਾਰੇ ਬਿਹਤਰ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਨੇ ਦੱਸਿਆ ਕਿ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਮੈਡੀਕਲ ਅਤੇ ਨਾਨ-ਮੈਡੀਕਲ ਵਿਸ਼ੇ ਦੇ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ ਜੇਈਈ ਮੇਨਜ਼, ਜੇਈਈ ਅਡਵਾਂਸ, ਏਮਜ਼, ਨੀਟ, ਕੈਟ, ਬੀਐਸਸੀ ਨਰਸਿੰਗ, ਬੀਐਸਸੀ ਆਨਰਜ਼, ਸੀਈਟੀ, ਬਿਟਸੈੱਟ, ਆਈਆਈਟੀ, ਪੈਰਾਮੈਡੀਕਲ ਐਂਟਰਸ ਟੈਸਟ, ਬੈਚਲਰ ਆਫ ਪਬਲਿਕ ਹੈਲਥ, ਬੀਐਸਸੀ ਮੈਡੀਕਲ ਟੈਕਨਾਲੋਜੀ, ਆਈਸਰ ਐਪਟੀਚਿਊਡ ਟੈਸਟ, ਪੀਜੀਆਈ ਨਰਸਿੰਗ ਸਮੇਤ ਹੋਰ ਸਾਰੀਆਂ ਪ੍ਰੀਖਿਆ ਨਾਲ ਸਬੰਧਤ ਪੇਪਰਾਂ ਦੀ ਤਿਆਰੀ ਲਈ ਉਡਾਨ ਕੰਪੀਟੀਟਿਵ ਐਗਜ਼ਾਮ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ।

ਜਿਸ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਬਾਇਓਲੋਜੀ ਵਿਸ਼ਿਆਂ ਨਾਲ ਸਬੰਧਤ ਮਟੀਰੀਅਲ ਤਿਆਰ ਕਰਕੇ ਰੋਜ਼ਾਨਾ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ, ਪੰਜਾਬ ਐਜੂਕੇਅਰ ਐਪਲੀਕੇਸ਼ਨ ਅਤੇ ਵੱਟਸਅਪ ਗਰੁੱਪਾਂ ਰਾਹੀਂ ਵਿਦਿਆਰਥੀਆਂ ਨੂੰ ਭੇਜਿਆ ਜਾਇਆ ਕਰੇਗਾ। ਇਸ ਰਾਹੀਂ ਬੱਚਿਆਂ ਨੂੰ 10 ਪ੍ਰਸ਼ਨ ਦਿੱਤੇ ਜਾਣਗੇ ਜਿਨ੍ਹਾਂ ਨੂੰ ਹੱਲ ਕਰਨ ਵਾਸਤੇ ਸੰਕੇਤ ਵੀ ਮੌਜੂਦ ਹੋਣਗੇ।

ਜਿਹੜੇ ਪ੍ਰਿੰਸੀਪਲ ਜ਼ਿਲ੍ਹਾ ਪੱਧਰ ‘ਤੇ ਮੈਂਟਰ ਲਗਾਏ ਗਏ ਹਨ ਉਹ ਆਪਣੀ ਪ੍ਰਧਾਨਗੀ ਹੇਠ ਇਨ੍ਹਾਂ ਚਾਰ ਵਿਸ਼ਿਆਂ ਦੇ ਸਬੰਧਤ ਮੈਰੀਟੋਰੀਅਸ ਸਕੂਲਾਂ ਦੇ ਲੈਕਚਰਾਰਾਂ ਅਤੇ ਰਿਸੋਰਸ ਪਰਸਨ ਕੋਲੋਂ ਇਨ੍ਹਾਂ ਸਵਾਲਾਂ ਨੂੰ ਤਿਆਰ ਕਰਵਾਉਣਗੇ। ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਵਿਦਿਆਰਥੀਆਂ ਦੇ ਡਾਊਟ ਕਲੀਅਰਿੰਗ ਸੈਸ਼ਨ ਵੀ ਕਰਵਾਏ ਜਾਣਗੇ। ਸਿੱਖਿਆ ਵਿਭਾਗ ਵੱਲੋਂ ਲਿਆ ਗਿਆ ਇਹ ਅਹਿਮ ਫ਼ੈਸਲਾ ਵਿਦਿਆਰਥੀਆਂ ਨੂੰ ਆਉਣ ਵਾਲੇ ਭਵਿੱਖ ਦੌਰਾਨ ਆਤਮ ਨਿਰਭਰ ਬਣਨ ਵਿੱਚ ਕਾਰਗਰ ਸਾਬਤ ਹੋਵੇਗਾ।


                                       
                            
                                                                   
                                    Previous Postਸਕੂਟਰ ਵਾਲੇ ਦਾ ਕੀਤਾ ਏਨੇ ਹਜਾਰ ਦਾ ਚਲਾਣ –  2 ਮੀਟਰ ਲੰਬੀ ਦਿੱਤੀ ਜੁਰਮਾਨੇ ਦੀ ਸਲਿੱਪ
                                                                
                                
                                                                    
                                    Next Postਹੁਣ ਕੈਂਸਰ ਪੀੜਤ ਰਹੇ ਸੰਜੇ ਦੱਤ ਬਾਰੇ ਆਈ ਇਹ ਵੱਡੀ ਖਬਰ ਹਰ ਕੋਈ ਹੋ ਗਿਆ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



