ਪੰਜਾਬ ਦੇ ਕਈ ਇਲਾਕਿਆਂ ਵਿੱਚ 17 ਅਕਤੂਬਰ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ। ਪੰਜਾਬ ਰਾਜ ਪਾਵਰਕਾਮ ਵੱਲੋਂ ਬਿਜਲੀ ਲਾਈਨਾਂ ਅਤੇ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਆਪਣੇ ਜ਼ਰੂਰੀ ਕੰਮਾਂ ਦੀ ਯੋਜਨਾ ਬਣਾ ਸਕਣ।
ਕੁਝ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਬਿਜਲੀ ਬੰਦ ਰਹੇਗੀ ਅਤੇ ਇਹ ਕੱਟ ਦੁਪਹਿਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਾਰੀ ਰਹਿ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਮੁੱਲਾਂਪੁਰ ਦਾਖਾ ਦੇ ਇਨ੍ਹਾਂ ਇਲਾਕਿਆਂ ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ
ਮੁੱਲਾਂਪੁਰ ਦਾਖਾ ਦੇ ਕਾਲੀਆ ਇਲਾਕੇ ਵਿੱਚ 66 ਕੇਵੀ ਅੱਡਾ ਦਾਖਾ ਤੋਂ ਚੱਲਣ ਵਾਲੇ ਵੱਖ-ਵੱਖ 11 ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਕਾਰਨ 17 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਬਿਜਲੀ ਬੰਦ ਰਹਿਣ ਵਾਲੇ ਫੀਡਰਾਂ ਵਿੱਚ 11 ਕੇਵੀ ਹਵੇਲੀ ਫੀਡਰ, 11 ਕੇਵੀ ਭਨੋਹੜ ਸ਼ਹਿਰੀ ਫੀਡਰ, 11 ਕੇਵੀ ਅੰਬੇਰਾ ਫੀਡਰ, 11 ਕੇਵੀ ਬੱਦੋਵਾਲ ਦਿਹਾਤੀ ਫੀਡਰ ਅਤੇ 11 ਕੇਵੀ ਹਸਨਪੁਰ ਫੀਡਰ ਸਮੇਤ ਹੋਰ ਫੀਡਰ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਐੱਸਡੀਓ ਜਸਕਰਨਪ੍ਰੀਤ ਸਿੰਘ ਅਤੇ ਜੇਈ ਪ੍ਰਮਿੰਦਰ ਸਿੰਘ ਵੱਲੋਂ ਦਿੱਤੀ ਗਈ। ਮੁਰੰਮਤ ਦੇ ਕੰਮ ਕਾਰਨ ਇਨ੍ਹਾਂ ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਤਰਨਤਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੀ ਬਿਜਲੀ ਰਹੇਗੀ ਬੰਦ
ਤਰਨਤਾਰਨ ਸ਼ਹਿਰ ਵਿੱਚ ਵੀ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਇੰਜੀਨੀਅਰ ਗੁਰਭੇਜ ਸਿੰਘ, ਉਪ ਮੰਡਲ ਅਫ਼ਸਰ ਸ਼ਹਿਰੀ ਪਾਵਰਕਾਮ ਤਰਨਤਾਰਨ, ਅਤੇ ਜੇਈ ਇੰਜੀਨੀਅਰ ਹਰਭੇਜ ਸਿੰਘ ਤੇ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ-2 ਅਤੇ ਸਿਟੀ-5 ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਬਿਜਲੀ ਘਰ ਦੇ ਅੰਦਰ ਜ਼ਰੂਰੀ ਮੁਰੰਮਤ ਕਾਰਨ 17 ਅਕਤੂਬਰ, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।
ਤਰਨਤਾਰਨ ਦੇ ਪ੍ਰਭਾਵਿਤ ਇਲਾਕਿਆਂ ਦੀ ਸੂਚੀ
ਬਿਜਲੀ ਬੰਦ ਰਹਿਣ ਕਾਰਨ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੋਪੁਰਾ, ਰੇਲਵੇ ਰੋਡ, ਸਟੇਸ਼ਨ ਵਾਲੀ ਗਲੀ, ਮੁਰਾਦਪੁਰਾ ਰੋਡ ਅਤੇ ਸ੍ਰੀ ਗੁਰੂ ਅਮਰਦਾਸ ਕਾਲੋਨੀ, ਗੋਇੰਦਵਾਲ ਰੋਡ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਐੱਸਡੀਐੱਮ ਕੋਰਟ, ਬਾਬਾ ਬਸਤਾ ਸਿੰਘ ਕਾਲੋਨੀ, ਸਰਹਾਲੀ ਰੋਡ, ਸਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ ਅਤੇ ਧੋੜਾ ਚੌਂਕੀ ਇਲਾਕੇ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਿਜਲੀ ਬੰਦ ਰਹਿਣ ਦੇ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਪਾਣੀ ਭਰਨ, ਮੋਬਾਈਲ ਚਾਰਜ ਕਰਨ ਅਤੇ ਹੋਰ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।







