ਪਾਕਿਸਤਾਨ ਨਾਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਬਹਿਰੀਨ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਪੁੱਛਗਿੱਛ ਲਈ ਤਲਬ ਕੀਤੇ ਜਾਣ ਵਾਲਾ ‘ਸਤਬੀਰ ਸਿੰਘ’ ਨਾਮ ਦਾ ਕੋਈ ਕਰਮਚਾਰੀ ਸਕੱਤਰੇਤ ਵਿੱਚ ਨਾ ਮੌਜੂਦ ਹੈ ਅਤੇ ਨਾ ਹੀ ਸਬੰਧਤ ਸਮੇਂ ਦੌਰਾਨ ਕਦੇ ਰਿਹਾ ਹੈ।

ਸਕੱਤਰੇਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੁਝ ਪੰਜਾਬੀ ਮੀਡੀਆ ਚੈਨਲਾਂ ਵੱਲੋਂ ਇਹ ਖ਼ਬਰ ਚਲਾਈ ਜਾ ਰਹੀ ਹੈ ਕਿ ‘ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ’ ਨੂੰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਕਥਿਤ ਜਬਰ-ਜਨਾਹ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਪੁੱਛਗਿੱਛ ਲਈ ਬੁਲਾਇਆ ਹੈ। ਅਧਿਕਾਰੀ ਨੇ ਇਸ ਖ਼ਬਰ ਨੂੰ ਤੱਥਾਂ ਤੋਂ ਰਹਿਤ ਕਰਾਰ ਦਿੰਦਿਆਂ ਬਿਨਾਂ ਪੁਸ਼ਟੀ ਕੀਤੇ ਅਜਿਹੀ ਜਾਣਕਾਰੀ ਪ੍ਰਸਾਰਿਤ ਕਰਨ ’ਤੇ ਸਖ਼ਤ ਇਤਰਾਜ਼ ਜਤਾਇਆ।

ਸਕੱਤਰੇਤ ਵੱਲੋਂ ਜਾਰੀ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਜਿਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੌਰਾਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਸਤਬੀਰ ਸਿੰਘ ਨਾਮ ਦਾ ਕੋਈ ਵਿਅਕਤੀ ਕਰਮਚਾਰੀ ਵਜੋਂ ਤਾਇਨਾਤ ਨਹੀਂ ਸੀ ਅਤੇ ਨਾ ਹੀ ਪਹਿਲਾਂ ਕਦੇ ਅਜਿਹਾ ਕਰਮਚਾਰੀ ਰਿਹਾ ਹੈ।

ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਅਜਿਹੀਆਂ ਗ਼ਲਤ ਖ਼ਬਰਾਂ ਜਾਂ ਦਾਅਵੇ ਪ੍ਰਸਾਰਿਤ ਕਰਨ ਵਾਲੇ ਮੀਡੀਆ ਅਦਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।