ਅਗਸਤ ਮਹੀਨੇ ਦੌਰਾਨ ਛੁੱਟੀਆਂ ਦਾ ਲੁਤਫ਼ ਉਠਾਉਣ ਵਾਲੇ ਬੱਚਿਆਂ ਲਈ ਸਤੰਬਰ ਮਹੀਨਾ ਵੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਾਲ 2026 ਲਈ ਜਾਰੀ ਸਰਕਾਰੀ ਛੁੱਟੀਆਂ ਦੇ ਕਲੰਡਰ ਅਨੁਸਾਰ 4 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਰਹੇਗੀ।
ਇਸ ਦਿਨ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਮੌਕੇ ਪੰਜਾਬ ਵਿੱਚ ਗੈਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਸੂਬੇ ਦੇ ਸਰਕਾਰੀ ਦਫ਼ਤਰ, ਸਰਕਾਰੀ ਸੰਸਥਾਵਾਂ ਅਤੇ ਕਾਲਜ ਬੰਦ ਰਹਿਣਗੇ।
ਸਤੰਬਰ ਮਹੀਨੇ ਦੀਆਂ ਹੋਰ ਛੁੱਟੀਆਂ ਬਾਰੇ ਜਾਣਕਾਰੀ
ਜਨਮ ਅਸ਼ਟਮੀ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਕਿਸੇ ਹੋਰ ਤਿਉਹਾਰ ਲਈ ਵਾਧੂ ਸਰਕਾਰੀ ਛੁੱਟੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਹਾਲਾਂਕਿ ਐਤਵਾਰ ਅਤੇ ਬੈਂਕਾਂ ਦੀਆਂ ਨਿਯਮਤ ਛੁੱਟੀਆਂ, ਜਿਵੇਂ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ, ਆਪਣੇ ਨਿਰਧਾਰਤ ਨਿਯਮਾਂ ਅਨੁਸਾਰ ਜਾਰੀ ਰਹਿਣਗੀਆਂ।







