ਪੰਜਾਬ ‘ਚ ਕੱਲ ਇਨ੍ਹਾਂ ਇਲਾਕਿਆਂ ਦੀ ਬੱਤੀ ਰਹੇਗੀ ਬੰਦ ! ਲੱਗੇਗਾ 5 ਘੰਟਿਆਂ ਦਾ POWER CUT

ਭਲਕੇ 18 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਇਸ ਦੌਰਾਨ ਆਪਣੇ ਬਦਲਵੇਂ ਪ੍ਰਬੰਧ ਕਰ ਸਕਣ। ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ 5 ਘੰਟਿਆਂ ਤੱਕ ਬੰਦ ਰਹੇਗੀ।

ਟਾਂਡਾ ਵਿੱਚ 5 ਘੰਟਿਆਂ ਦਾ ਪਾਵਰ ਕੱਟ

ਟਾਂਡਾ ਉੜਮੁੜ ਵਿੱਚ 11 ਕੇ.ਵੀ. ਫੀਡਰ ਹਰਸੀ ਪਿੰਡ ਨੂੰ ਜ਼ਰੂਰੀ ਮੁਰੰਮਤ ਕਾਰਨ 18 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰੱਖਿਆ ਜਾਵੇਗਾ। ਏ.ਈ.ਈ. ਬਿਜਲੀ ਘਰ ਟਾਂਡਾ ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਕਾਦੀਆਂ ਵਿੱਚ 4 ਘੰਟੇ ਬਿਜਲੀ ਰਹੇਗੀ ਬੰਦ

ਕਾਦੀਆਂ ਵਿੱਚ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ 18 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਐਸ.ਡੀ.ਓ. ਅੰਮ੍ਰਿਤਪਾਲ ਸਿੰਘ ਮੁਤਾਬਕ 66 ਕੇ.ਵੀ. ਕਾਦੀਆਂ ਤੋਂ ਚੱਲਣ ਵਾਲੇ ਲੇਬਰ ਸ਼ੈੱਡ ਫੀਡਰ ਸਮੇਤ 11 ਕੇ.ਵੀ. ਰੇਲਵੇ ਰੋਡ, ਗੌਰਮੈਂਟਲ ਈ.ਪੀ.ਐਸ. ਅਤੇ ਕੋਟ ਟੋਡਾ ਈ.ਪੀ. ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

ਹੁਸ਼ਿਆਰਪੁਰ ਦੇ ਹਰਿਆਣਾ ਇਲਾਕੇ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ

ਹਰਿਆਣਾ ਵਿੱਚ 132 ਕੇ.ਵੀ. ਚੋਹਾਲ ਤੋਂ ਚੱਲਦੀ 66 ਕੇ.ਵੀ. ਸਬ-ਸਟੇਸ਼ਨ ਹਰਿਆਣਾ ਦੀ ਲਾਈਨ ’ਤੇ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ 66 ਕੇ.ਵੀ. ਹਰਿਆਣਾ ਤੋਂ ਚੱਲਣ ਵਾਲੇ 11 ਕੇ.ਵੀ. ਭੂੰਗਾ, ਕੋਟਲੀ, ਹਰਿਆਣਾ, ਗੁੱਗਾ ਪਟੀ, ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ, ਭਿਖੋਵਾਲ, ਡੈਮ, ਜਨੌੜੀ, ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।

ਇਸ ਦੌਰਾਨ ਇਨ੍ਹਾਂ ਫੀਡਰਾਂ ਨਾਲ ਜੁੜੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਦੇ ਸਮੇਂ ਦੌਰਾਨ ਸਹਿਯੋਗ ਬਣਾਈ ਰੱਖਣ।