ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਕਾਰਨ ਭਲਕੇ ਸ਼ਨੀਵਾਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਵਿਭਾਗ ਨੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਹੈ ਤਾਂ ਜੋ ਉਹ ਆਪਣੀ ਲੋੜ ਅਨੁਸਾਰ ਤਿਆਰੀ ਕਰ ਸਕਣ।
ਜੈਤੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹੇਗੀ ਬਿਜਲੀ ਬੰਦ
ਵਧੀਕ ਨਿਗਰਾਨ ਇੰਜੀਨੀਅਰ, ਓਪਰੇਸ਼ਨ ਐਂਡ ਮੇਨਟੇਨੈਂਸ ਮੰਡਲ ਕੋਟਕਪੂਰਾ ਵੱਲੋਂ ਜਾਰੀ ਪੱਤਰ ਅਨੁਸਾਰ 66 ਕੇਵੀ ਸਬ-ਸਟੇਸ਼ਨ ਜੈਤੋ ਨਾਲ ਸੰਬੰਧਿਤ ਲਾਈਨ ‘ਤੇ ਤਕਨੀਕੀ ਮੁਰੰਮਤ, ਟਾਵਰ ਸਰਕਟ ਅਤੇ ਹਾਟ ਪੁਆਇੰਟਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਸਵੇਰੇ 8:30 ਵਜੇ ਤੋਂ 11:00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਦੌਰਾਨ 11 ਕੇਵੀ ਰਾਮਲੀਲਾ ਗਰਾਊਂਡ, ਜੈਤੋ ਸ਼ਹਿਰੀ, ਗੁੰਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ ਅਤੇ ਬਠਿੰਡਾ ਰੋਡ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ 66 ਕੇਵੀ ਚੈਨਾ ਸਬ-ਸਟੇਸ਼ਨ ਨਾਲ ਜੁੜੇ ਚੈਨਾ ਸ਼ਹਿਰੀ, ਕਲਗੀਧਰ ਯੂ.ਪੀ.ਐੱਸ., ਆਕਲੀਆ ਏ.ਪੀ., ਲਾਲਾ ਸ਼ਹੀਦ ਏ.ਪੀ., ਰੋੜੀਕਪੂਰਾ ਏ.ਪੀ., ਗੋਕੁਲਦਾਸ ਏ.ਪੀ., ਖੱਚੜਾਂ, ਰਾਮੇਆਣਾ ਏ.ਪੀ., ਬਾਬਾ ਗੁਦੌੜਦਾਸ ਅਤੇ ਮੁਕੰਦ ਮੁੰਨੀ ਏ.ਪੀ. ਫੀਡਰ ਵੀ ਪ੍ਰਭਾਵਿਤ ਰਹਿਣਗੇ।
ਬਿਜਲੀ ਵਿਭਾਗ ਮੁਤਾਬਕ ਇਸੇ ਸਮੇਂ ਦੌਰਾਨ ਮੋਟਰਾ ਖੇਤਰ ਦੀ ਬਿਜਲੀ ਸਪਲਾਈ ‘ਤੇ ਵੀ ਅਸਰ ਪਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਸਮੇਂ ਦੌਰਾਨ ਬਿਜਲੀ ਨਾਲ ਜੁੜੇ ਆਪਣੇ ਕੰਮ ਪਹਿਲਾਂ ਹੀ ਨਿਪਟਾ ਲੈਣ।




