ਪੰਜਾਬ ‘ਚ ਭਲਕੇ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਯਾਨੀ ਬੁੱਧਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹੇਗੀ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਜਾਂ ਦੇ ਚਲਦੇ ਕਈ ਥਾਵਾਂ ‘ਤੇ ਪਾਵਰ ਕੱਟ ਲਗਾਇਆ ਜਾਵੇਗਾ, ਜਿਸ ਸਬੰਧੀ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੂਰਪੁਰ ਬੇਦੀ ਦੇ 66 ਕੇਵੀ ਸਬ ਸਟੇਸ਼ਨ ਬਜਰੂੜ੍ਹ ਅਧੀਨ ਆਉਂਦੇ ਅਬਿਆਣਾ ਫੀਡਰ ਦੀ ਸਪਲਾਈ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਵਧੀਕ ਸਹਾਇਕ ਇੰਜੀਨੀਅਰ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਕਾਰਨ ਇਹ ਬਿਜਲੀ ਕੱਟ ਲਗਾਇਆ ਜਾ ਰਿਹਾ ਹੈ ਅਤੇ ਸਪਲਾਈ ਚਾਲੂ ਹੋਣ ਦਾ ਸਮਾਂ ਘੱਟ-ਵੱਧ ਹੋ ਸਕਦਾ ਹੈ। ਇਸ ਦੌਰਾਨ ਅਬਿਆਣਾ, ਨੰਗਲ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ, ਖੀਣ ਮਾਜਰਾ, ਖੱਡ ਰਾਜਗਿਰੀ ਅਤੇ ਖੱਡ ਬਠਲੌਰ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ।

ਇਸੇ ਤਰ੍ਹਾਂ ਫਗਵਾੜਾ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 66 ਕੇਵੀ ਸਬ ਸਟੇਸ਼ਨ ਚਹੇੜੂ ਤੋਂ ਚਲਦੇ 11 ਕੇਵੀ ਲਵਲੀ ਯੂ.ਪੀ.ਐੱਸ. ਫੀਡਰ ਦੀ ਮੁਰੰਮਤ ਕਾਰਨ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਕਰਕੇ ਹਰਦਾਸਪੁਰ ਰੋਡ, ਪਿੰਡ ਹਰਦਾਸਪੁਰ, ਨਰੰਗਪੁਰ ਅਤੇ ਜੀ.ਟੀ. ਰੋਡ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।