ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ ਬਿਜਲੀ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਪੂਰਾ ਦਿਨ ਬੰਦ ਰਹੇਗੀ ਬੱਤੀ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਯਾਨੀ ਐਤਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹੇਗੀ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕੰਮਾਂ ਕਾਰਨ ਵੱਖ-ਵੱਖ ਥਾਵਾਂ ’ਤੇ ਪਾਵਰ ਕੱਟ ਲਗਾਇਆ ਜਾਵੇਗਾ। ਇਸ ਸਬੰਧੀ ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।

ਰੂਪਨਗਰ:
132 ਕੇ.ਵੀ. ਗਰਿੱਡ ਸਟੇਸ਼ਨ ਰੂਪਨਗਰ ਤੋਂ ਚੱਲਦੇ 11 ਕੇ.ਵੀ. ਯੂ.ਪੀ.ਐੱਸ.-2 ਫੀਡਰ ਨਾਲ ਜੁੜੇ ਇਲਾਕਿਆਂ ਦੀ ਬਿਜਲੀ ਸਪਲਾਈ 12 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਬੰਦੋਬਸਤ ਗਰਿੱਡ ਵਿੱਚ ਜ਼ਰੂਰੀ ਮੁਰੰਮਤ ਕਾਰਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਦਯੋਗਿਕ, ਘਰੇਲੂ ਅਤੇ ਵਪਾਰਕ ਖੇਤਰਾਂ ਦੇ ਨਾਲ ਨਾਲ ਪਿੰਡ ਸ਼ਾਮਪੁਰਾ, ਹਵੇਲੀ ਖੁਰਦ ਅਤੇ ਸਨਸਿਟੀ-2 ਆਦਿ ਇਲਾਕੇ ਪ੍ਰਭਾਵਿਤ ਰਹਿਣਗੇ। ਇਸ ਬਾਰੇ ਜਾਣਕਾਰੀ ਏ.ਈ.ਈ. ਪ੍ਰਭਾਤ ਸ਼ਰਮਾ ਵੱਲੋਂ ਦਿੱਤੀ ਗਈ ਹੈ।

ਘਨੌਰ:
ਪੀ.ਐੱਸ.ਪੀ.ਸੀ.ਐੱਲ. ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਡਵੀਜ਼ਨ ਘਨੌਰ-1 ਮੁਤਾਬਕ 66 ਕੇ.ਵੀ. ਘਨੌਰ ਅਤੇ 66 ਕੇ.ਵੀ. ਲੋਹਸਿੰਬਲੀ ਗਰਿੱਡ ਤੋਂ ਚੱਲਣ ਵਾਲੀਆਂ ਸਾਰੀਆਂ ਏ.ਪੀ. ਅਤੇ ਯੂ.ਪੀ.ਐੱਸ. ਲਾਈਨਾਂ ਦੀ ਬਿਜਲੀ ਸਪਲਾਈ 12 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਹ ਕੱਟ ਪਟਿਆਲਾ ਵੱਲੋਂ ਹੋਣ ਵਾਲੀ ਜ਼ਰੂਰੀ ਮੈਨਟੀਨੈਂਸ ਕਾਰਨ ਲਗਾਇਆ ਜਾ ਰਿਹਾ ਹੈ।