ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ, ਯਾਨੀ ਸ਼ਨੀਵਾਰ 11 ਅਪ੍ਰੈਲ ਨੂੰ, ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਵਾਲੀ ਹੈ। ਇਹ ਪਾਵਰ ਕੱਟ ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕੰਮਾਂ ਕਰਕੇ ਲਗਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਇਲਾਕਿਆਂ ਅਤੇ ਸਮੇਂ ਬਾਰੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਟਾਂਡਾ ਉੜਮੁੜ ਦੇ 66 ਕੇ.ਵੀ. ਸਬ-ਸਟੇਸ਼ਨ ਨਾਲ ਜੁੜੇ ਕਈ ਫੀਡਰਾਂ ‘ਤੇ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਕਈ ਪਿੰਡ ਪ੍ਰਭਾਵਿਤ ਹੋਣਗੇ।
ਨਵਾਂਸ਼ਹਿਰ ਵਿੱਚ 132 ਕੇ.ਵੀ. ਸਬ-ਸਟੇਸ਼ਨ ਦੇ ਚੰਡੀਗੜ੍ਹ ਰੋਡ ਫੀਡਰ ‘ਤੇ ਕੰਮ ਚੱਲਣ ਕਰਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਲੱਖਾ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਡੀ.ਸੀ. ਕੰਪਲੈਕਸ ਸਮੇਤ ਹੋਰ ਇਲਾਕਿਆਂ ‘ਚ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰ ਬੇਦੀ ਇਲਾਕੇ ਦੇ ਝਾਂਡੀਆਂ ਫੀਡਰ ਹੇਠਾਂ ਆਉਂਦੇ ਕਈ ਪਿੰਡਾਂ ਵਿੱਚ ਵੀ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਕੰਮ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਲਈ ਕੀਤਾ ਜਾ ਰਿਹਾ ਹੈ।
ਕੋਟਫਤੂਹੀ ਇਲਾਕੇ ਵਿੱਚ ਵੀ 66 ਕੇ.ਵੀ. ਸਬ-ਸਟੇਸ਼ਨ ਨਾਲ ਜੁੜੇ ਫੀਡਰ ਦੀ ਮੁਰੰਮਤ ਕਰਕੇ ਕਈ ਪਿੰਡਾਂ ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਤੋਂ ਇਲਾਵਾ, ਜੋਗਾ ਵਿੱਚ ਪੱਖੋ ਕਲਾਂ ਗਰਿੱਡ ਤੋਂ ਚੱਲਦੀ ਘਰੇਲੂ ਸਪਲਾਈ ਵੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਵਿਭਾਗ ਨੇ ਇਹ ਵੀ ਕਿਹਾ ਹੈ ਕਿ ਮੁਰੰਮਤ ਦੇ ਕੰਮ ਦੇ ਹਿਸਾਬ ਨਾਲ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।





