ਨਵਾਂਸ਼ਹਿਰ:
ਪੇਂਡੂ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਸੀ.ਕੇ.ਟੀ. ਨੰਬਰ-1 ਦੀ ਰੱਖ-ਰਖਾਅ ਕਾਰਨ 2 ਮਾਰਚ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ 11 ਕੇ.ਵੀ. ਘਟਾਰੋ, ਕੋਟ ਪੱਤੀ, ਮੁਬਾਰਕਪੁਰ, ਮਹਾਲੋਂ, ਮੂਸਾਪੁਰ, ਜੱਬੋਵਾਲ, ਭੀਣ ਅਤੇ ਗਜਪੁਰ ਫੀਡਰ ਪ੍ਰਭਾਵਿਤ ਰਹਿਣਗੇ।
ਅਮਰਗੜ੍ਹ, ਭੰਗਲ ਕਲਾਂ, ਕਰਿਆਮ, ਜੱਬਵਾਲ, ਅਲਾਚੌਰ, ਗਲੋਵਾਲ, ਮਹਿੰਦੀਪੁਰ, ਭੀਣ, ਗੁਜਰਪੁਰ, ਪੱਲੀ ਉਂਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਬਰਨਾਲਾ ਕਲਾਂ, ਲੋਧੀਪੁਰ, ਘਟਾਰੋਂ, ਕਰੀਹਾ, ਮੱਲਪੁਰ ਅੜਕਾਂ ਅਤੇ ਅਲੀਪੁਰ ਦੇ ਘਰਾਂ ਅਤੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਅਬੋਹਰ:
ਇੰਜੀਨੀਅਰ ਰਾਜੀਵ ਗਰੋਵਰ (AEE, SD No.1) ਨੇ ਜਾਣਕਾਰੀ ਦਿੱਤੀ ਕਿ ਨਵੇਂ 11 ਕੇ.ਵੀ. ਢਾਣੀ ਮਸੀਤ ਰੋਡ ਫੀਡਰ ਦੀ ਕੇਬਲ ਪਾਉਣ ਲਈ 1 ਮਾਰਚ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਸ ਦੌਰਾਨ ਗੋਬਿੰਦ ਨਗਰੀ, ਪੁਰਾਣੀ ਫਾਜ਼ਿਲਕਾ ਰੋਡ ਦਾ ਕੁਝ ਹਿੱਸਾ, ਫਰੈਂਡਜ਼ ਕਾਲੋਨੀ, ਭਾਰਤ ਕਾਲੋਨੀ, ਡੀ.ਆਰ. ਕਾਲੋਨੀ, ਦਾਣਾ ਮੰਡੀ ਦਾ ਕੁਝ ਹਿੱਸਾ, ਨਵੀਂ ਫਾਜ਼ਿਲਕਾ ਰੋਡ ‘ਤੇ ਨਾਨਕਸਰ ਗੁਰਦੁਆਰੇ ਤੋਂ ਫਾਜ਼ਿਲਕਾ ਚੂੰਗੀ ਤੱਕ ਅਤੇ ਪੁੱਡਾ ਕਾਲੋਨੀ ਪ੍ਰਭਾਵਿਤ ਰਹਿਣਗੇ।
ਬਿਜਲੀ ਬੰਦ ਦਾ ਸਮਾਂ ਲੋੜ ਅਨੁਸਾਰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
ਗੁਰਦਾਸਪੁਰ:
ਗੁਰਦਾਸਪੁਰ ਸ਼ਹਿਰੀ ਉਪ-ਮੰਡਲ ਅਧੀਨ 66 ਕੇ.ਵੀ. ਸਬ-ਸਟੇਸ਼ਨ ਨਗਰ ਸੁਧਾਰ ਟਰੱਸਟ ਸਕੀਮ ਨੰਬਰ-7 ਤੋਂ ਚੱਲਦੇ ਐੱਸ.ਡੀ. ਕਾਲਜ ਅਤੇ ਗੋਲ ਮੰਦਰ ਫੀਡਰ 1 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
ਰਾਮ ਸ਼ਰਨਮ ਕਾਲੋਨੀ, ਕਾਨੂੰਨ ਫਾਟਕ ਤੋਂ ਡਾਕਟਰ ਲੱਖਣਪਾਲ ਹਸਪਤਾਲ ਤੱਕ, ਮਿਹਰ ਚੰਦ ਰੋਡ, ਇਸਲਾਮਾਬਾਦ ਮੁਹੱਲਾ, ਪੁਲਿਸ ਲਾਈਨ ਰੋਡ, ਭਾਈ ਲਾਲੋ ਜੀ ਚੌਕ, ਹਨੂੰਮਾਨ ਚੌਕ ਅਤੇ ਗੋਲ ਮੰਦਰ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਬਿਜਲੀ ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਰੱਖ-ਰਖਾਅ ਕਾਰਜ ਦੌਰਾਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਸਪਲਾਈ ਸੁਚਾਰੂ ਰਹੇ।




