ਰਾਧਾ ਸੁਆਮੀ ਸਤਿਸੰਗ ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਸਾਹਮਣੇ ਆਇਆ ਹੈ। Radha Soami Satsang Beas ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਹੁਣ ਡੇਰਾ ਮੁਖੀ Gurinder Singh Dhillon ਨਾਲ ਕਿਸੇ ਵੀ ਵੀ.ਆਈ.ਪੀ. ਹਸਤੀ ਦੀਆਂ ਤਸਵੀਰਾਂ ਸਰਵਜਨਕ ਤੌਰ ’ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ।
VIP ਟ੍ਰੀਟਮੈਂਟ ’ਤੇ ਰੋਕ
ਜਾਣਕਾਰੀ ਮੁਤਾਬਕ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ.ਆਈ.ਪੀ. ਮਹਿਮਾਨਾਂ ਨਾਲ ਫੋਟੋਆਂ ਨਹੀਂ ਖਿਚਵਾਉਣਗੇ। ਇਸਦੇ ਨਾਲ ਹੀ ਡੇਰੇ ਅੰਦਰ ਕਿਸੇ ਤਰ੍ਹਾਂ ਦੀ ਵੀ.ਆਈ.ਪੀ. ਟ੍ਰੀਟਮੈਂਟ ਦੀ ਪ੍ਰਥਾ ਵੀ ਖਤਮ ਕਰ ਦਿੱਤੀ ਗਈ ਹੈ। ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਸਰਕੁਲਰ ਜਾਰੀ ਕਰਦੇ ਹੋਏ ਫੋਟੋਗ੍ਰਾਫੀ ’ਤੇ ਪਾਬੰਦੀ ਲਗਾਈ ਗਈ ਹੈ।
ਅਧਿਆਤਮਿਕ ਮਰਿਆਦਾ ਨੂੰ ਪ੍ਰਾਥਮਿਕਤਾ
ਡੇਰਾ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਤਿਸੰਗ ਦਾ ਮੂਲ ਉਦੇਸ਼ ਸਿਰਫ਼ ਆਤਮਿਕ ਉੱਨਤੀ, ਸਿਮਰਨ ਅਤੇ ਭਗਤੀ ਹੋਣਾ ਚਾਹੀਦਾ ਹੈ। ਪ੍ਰਸਿੱਧ ਹਸਤੀਆਂ ਨਾਲ ਤਸਵੀਰਾਂ ਜਾਂ ਪ੍ਰਚਾਰ ਨੂੰ ਤਰਜੀਹ ਦੇਣਾ ਸਤਿਸੰਗ ਦੀ ਸਾਦਗੀ ਅਤੇ ਅਧਿਆਤਮਿਕ ਪਰੰਪਰਾ ਨਾਲ ਮੇਲ ਨਹੀਂ ਖਾਂਦਾ।
ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਡੇਰੇ ਦੀ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰੇ ਅਤੇ ਸਤਿਸੰਗ ਦੌਰਾਨ ਫੋਟੋਗ੍ਰਾਫੀ ਤੋਂ ਗੁਰੇਜ਼ ਕਰੇ।






