ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਟੋਲ ਪਲਾਜ਼ਾ ”ਤੇ ਲੱਗੀਆਂ ਲੰਮੀਆਂ ਲਾਈਨਾਂ ਖ਼ਬਰ ਦਾ Link 👇

ਜਲੰਧਰ–ਲੁਧਿਆਣਾ ਨੈਸ਼ਨਲ ਹਾਈਵੇਅ ਉੱਤੇ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਇਸ ਸਮੇਂ ਭਿਆਨਕ ਟ੍ਰੈਫ਼ਿਕ ਜਾਮ ਬਣਿਆ ਹੋਇਆ ਹੈ, ਜਿਸ ਕਾਰਨ ਵਾਹਨਾਂ ਦੀਆਂ ਬੇਹਦ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਟ੍ਰੈਫ਼ਿਕ ਜਾਮ ਕਰਕੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਬਾਈਪਾਸ ਵੱਲੋਂ ਆਉਣ ਵਾਲੀ ਸੜਕ ਉੱਤੇ ਵੀ ਵਾਹਨਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਘੰਟਿਆਂ ਤੱਕ ਆਪਣੇ ਵਾਹਨ ਰੇਂਗ-ਰੇਂਗ ਕੇ ਜਲੰਧਰ ਵੱਲ ਲਿਜਾਣੇ ਪੈ ਰਹੇ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਟ੍ਰੈਫ਼ਿਕ ਸਮੱਸਿਆ ਨੂੰ ਦੂਰ ਕਰਨ ਲਈ ਕਿਸੇ ਵੀ ਸੰਬੰਧਤ ਵਿਭਾਗ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਨਤੀਜੇ ਵਜੋਂ ਟੋਲ ਪਲਾਜ਼ਾ ਤੋਂ ਲੈ ਕੇ ਲਾਡੋਵਾਲ ਚੌਕ ਤੱਕ ਵਾਹਨਾਂ ਦਾ ਭਾਰੀ ਜਾਮ ਬਣਿਆ ਰਿਹਾ।