ਨੂਰਪੁਰਬੇਦੀ:
ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਉਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ 22 ਜਨਵਰੀ, ਵੀਰਵਾਰ ਨੂੰ 11 ਕੇਵੀ ਮੁਕਾਰੀ ਕੰਡੀ ਮਿਕਸ ਫੀਡਰ ‘ਤੇ ਪਰਮਿਟ ਹੋਣ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਲਸਾੜੀ, ਸਿੰਘਪੁਰ, ਮਵਾ, ਮੁਕਾਰੀ, ਗੋਬਿੰਦਪੁਰ ਬੇਲਾ, ਭੈਣੀ, ਮੋਠਾਪੁਰ ਅਤੇ ਅਮਰਪੁਰ ਬੇਲਾ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਅਤੇ ਕੁਝ ਘਰੇਲੂ ਉਪਭੋਗਤਾਵਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਕੰਮ ਦੇ ਅਨੁਸਾਰ ਬਿਜਲੀ ਬੰਦ ਰਹਿਣ ਦਾ ਸਮਾਂ ਘਟ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ।
ਜਾਡਲਾ:
220 ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇਵੀ ਜਾਡਲਾ ਸਿਟੀ ਫੀਡਰ (ਕੈਟਾਗਰੀ-1) ‘ਤੇ 22 ਜਨਵਰੀ ਨੂੰ ਜ਼ਰੂਰੀ ਮੁਰੰਮਤ ਕਾਰਜ ਕੀਤਾ ਜਾਵੇਗਾ। ਇਸ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਾਡਲਾ ਅਤੇ ਲਗੜੋਆ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜੈਤੋ:
ਵੰਡ ਉਪ ਮੰਡਲ ਜੈਤੋ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 22 ਜਨਵਰੀ ਨੂੰ 220 ਕੇਵੀ ਸਬ ਸਟੇਸ਼ਨ ਬਾਜਾਖਾਨਾ ਵਿਖੇ ਬਸ ਆਈਸੋਲੇਟਰ ਹਟਾਉਣ ਦੇ ਕੰਮ ਕਰਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ 66 ਕੇਵੀ ਸਬ ਸਟੇਸ਼ਨ ਜੈਤੋ ਅਤੇ ਚੈਨਾ ਤੋਂ ਚੱਲਦੇ ਕਈ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦੀ ਮੋਟਰ ਅਤੇ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਲੁਧਿਆਣਾ:
ਪਾਵਰਕਾਮ ਸਿਟੀ ਵੈਸਟ ਡਿਵੀਜ਼ਨ ਦੇ ਐੱਸਡੀਓ ਸ਼ਿਵ ਕੁਮਾਰ ਨੇ ਦੱਸਿਆ ਕਿ 22 ਜਨਵਰੀ ਨੂੰ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਨਗਰ ਨਿਗਮ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦੇ ਚਲਦੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 11 ਕੇਵੀ ਚਾਂਦਨੀ ਚੌਕ, ਹੁਸੈਨਪੁਰਾ, ਮੰਨਾਂ ਸਿੰਘ ਨਗਰ ਅਤੇ ਪ੍ਰੀਤਮ ਸਿੰਘ ਨਗਰ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਸ੍ਰੀ ਚਮਕੌਰ ਸਾਹਿਬ:
ਪਾਵਰਕਾਮ ਉਪ ਮੰਡਲ ਸ੍ਰੀ ਚਮਕੌਰ ਸਾਹਿਬ ਦੇ 132 ਕੇਵੀ ਗਰਿੱਡ ਵਿੱਚ ਨਵੇਂ 11 ਕੇਵੀ ਬ੍ਰੇਕਰ ਦੀ ਉਸਾਰੀ ਅਤੇ ਮੁਰੰਮਤ ਕਾਰਨ 22 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਈ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਸੱਲੋ ਮਾਜਰਾ, ਮੁੰਡੀਆਂ, ਡੇਹਰ, ਸਟੇਡੀਅਮ ਕਾਲੋਨੀ ਸਮੇਤ ਕਈ ਪਿੰਡਾਂ ਦੀ ਬਿਜਲੀ ਸੇਵਾ ਪ੍ਰਭਾਵਿਤ ਰਹੇਗੀ।
ਕੋਟ ਫਤੂਹੀ:
ਉੱਪ-ਮੰਡਲ ਅਫਸਰ ਸੁਖਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਭਾਮ ਤੋਂ ਚੱਲਦੇ 11 ਕੇਵੀ ਸਰਹਾਲਾ ਕਲਾਂ ਯੂਪੀਐੱਸ ਫੀਡਰ ਦੀ ਮੁਰੰਮਤ ਕਾਰਨ 22 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਈ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬਹਾਲ ਹੋਣ ਦਾ ਸਮਾਂ ਕੰਮ ਦੇ ਅਨੁਸਾਰ ਘਟ ਵੱਧ ਹੋ ਸਕਦਾ ਹੈ।






