ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ !

ਜਲੰਧਰ / ਪੰਜਾਬ:
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ ਲੰਬੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਰਾਜ ਪਾਵਰਕਾਮ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕੰਮਾਂ ਕਾਰਨ ਕਈ ਥਾਵਾਂ ’ਤੇ ਪਾਵਰ ਕੱਟ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਹੈ।

ਨੂਰਪੁਰਬੇਦੀ:
ਪਾਵਰਕਾਮ ਉਪ-ਮੰਡਲ ਸਿੰਘਪੁਰ (ਨੂਰਪੁਰਬੇਦੀ) ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਮੁਰੰਮਤ ਲਈ 17 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਿੰਡ ਬਸੀ ਦੇ 11 ਕੇ.ਵੀ. ਫੀਡਰ ਅਧੀਨ ਆਉਂਦੇ ਕਈ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਬੰਦ ਰਹੇਗੀ। ਹਾਲਾਂਕਿ ਘਰੇਲੂ ਬਿਜਲੀ ਸਪਲਾਈ ਜਾਰੀ ਰਹੇਗੀ। ਕੰਮ ਦੇ ਮੱਦੇਨਜ਼ਰ ਬਿਜਲੀ ਬੰਦ ਰਹਿਣ ਦਾ ਸਮਾਂ ਘਟ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ।

ਨਵਾਂਸ਼ਹਿਰ:
ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ ਸਿਟੀ-3 ਫੀਡਰ ਦੀ ਮੁਰੰਮਤ ਲਈ 17 ਜਨਵਰੀ 2026 (ਸ਼ਨੀਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਭੱਟੀ ਕਾਲੋਨੀ, ਵਿਕਾਸ ਨਗਰ, ਪ੍ਰਿੰਸ ਐਨਕਲੇਵ, ਗਰਚਾ ਐਨਕਲੇਵ, ਸਲੋਹ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ।

ਟਾਂਡਾ ਉੜਮੁੜ:
132 ਕੇ.ਵੀ. ਸਬ-ਸਟੇਸ਼ਨ ਟਾਂਡਾ ਵਿੱਚ ਨਵੇਂ ਬਰੇਕਰ ਲਗਾਉਣ ਦੇ ਕੰਮ ਕਾਰਨ 17 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਈ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸੱਲਾ, ਪ੍ਰੇਮਪੁਰ, ਮਾਡਲ ਟਾਊਨ, ਕੋਟਲੀ, ਮਾਨਪੁਰ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਨਹੀਂ ਮਿਲੇਗੀ।

ਮਾਹਿਲਪੁਰ:
ਉਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦੱਸਿਆ ਗਿਆ ਹੈ ਕਿ 17 ਜਨਵਰੀ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ. ਖੜੌਦੀ ਫੀਡਰ ਦੀ ਮੁਰੰਮਤ ਲਈ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਹਕੂਮਤਪੁਰ, ਪਾਲਦੀ, ਖੜੌਦੀ, ਖੇੜਾ ਅਤੇ ਨੰਗਲ ਕਲਾਂ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ।