ਪੰਜਾਬੀ ਗਾਇਕਾ ਮਿਸ ਪੂਜਾ ਦੀ ਹੋਈ ਮੌਤ? ਸੋਸ਼ਲ ਮੀਡੀਆ ‘ਤੇ ਪਈਆਂ ਪੋਸਟਾਂ ‘ਤੇ…

ਪੰਜਾਬੀ ਸੰਗੀਤ ਜਗਤ ਵਿੱਚ ਉਸ ਵੇਲੇ ਖਲਬਲੀ ਮਚ ਗਈ, ਜਦੋਂ ਸੋਸ਼ਲ ਮੀਡੀਆ ‘ਤੇ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਨਾਲ ਜੁੜੀਆਂ ਅਫਵਾਹੀ ਖਬਰਾਂ ਤੇਜ਼ੀ ਨਾਲ ਫੈਲਣ ਲੱਗ ਪਈਆਂ। ਬਿਨਾਂ ਕਿਸੇ ਸਰਕਾਰੀ ਪੁਸ਼ਟੀ ਦੇ ਇਹ ਖਬਰਾਂ ਵਾਇਰਲ ਹੋ ਗਈਆਂ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਘਬਰਾਹਟ ਅਤੇ ਚਿੰਤਾ ਦਾ ਮਾਹੌਲ ਬਣ ਗਿਆ।

ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਬਹੁਤ ਤੇਜ਼ੀ ਨਾਲ ਫੈਲੀ, ਜਿਸ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਮਿਸ ਪੂਜਾ ਦੀ ਮੌਤ ਦੀ ਝੂਠੀ ਜਾਣਕਾਰੀ ਦਿੱਤੀ ਗਈ ਸੀ। ਵਾਇਰਲ ਹੋ ਰਹੀ ਉਸ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਮਿਸ ਪੂਜਾ ਗੁਰੂ ਚਰਨਾਂ ਵਿੱਚ ਜਾ ਬਿਰਾਜੀਆਂ ਹਨ ਅਤੇ ਸੂਤਰਾਂ ਦੇ ਹਵਾਲੇ ਨਾਲ ਉਨ੍ਹਾਂ ਦੇ ਦਿਹਾਂਤ ਦੀ ਗੱਲ ਕੀਤੀ ਗਈ ਸੀ।

ਜਿਵੇਂ ਹੀ ਇਹ ਅਫਵਾਹ ਮਿਸ ਪੂਜਾ ਤੱਕ ਪਹੁੰਚੀ, ਉਨ੍ਹਾਂ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਰਾਹੀਂ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਮਿਸ ਪੂਜਾ ਨੇ ਮਜ਼ਾਕੀਆ ਅੰਦਾਜ਼ ਵਿੱਚ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਸਪੱਸ਼ਟ ਕੀਤਾ ਕਿ ਇਹ ਸਾਰੀ ਖਬਰ ਬਿਲਕੁਲ ਝੂਠੀ ਹੈ। ਉਨ੍ਹਾਂ ਲਿਖਿਆ, “ਟੱਲ ਜੋ-ਟੱਲ ਜੋ, ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ।”

ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਮਿਸ ਪੂਜਾ ਦੀ ਮੌਤ ਦੀ ਅਫਵਾਹ ਕਿਵੇਂ ਅਤੇ ਕਿਉਂ ਫੈਲੀ। ਗੌਰਤਲਬ ਹੈ ਕਿ ਮਿਸ ਪੂਜਾ ਦੇ ਇੰਸਟਾਗ੍ਰਾਮ ‘ਤੇ ਲਗਭਗ 2.8 ਮਿਲੀਅਨ ਫਾਲੋਅਰਜ਼ ਹਨ। ਉਹ ਨਾ ਸਿਰਫ਼ ਪੰਜਾਬੀ ਸੰਗੀਤ ਜਗਤ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹਨ। ਉਨ੍ਹਾਂ ਨੇ ਫਿਲਮ “ਹਾਊਸਫੁੱਲ 3” ਦਾ ਗੀਤ “ਮਲਾਲ” ਅਤੇ “ਕਾਕਟੇਲ” ਫਿਲਮ ਦਾ ਮਸ਼ਹੂਰ ਗੀਤ “ਸੈਕਿੰਡ ਹੈਂਡ ਜਵਾਨੀ” ਗਾਇਆ ਹੈ।