ਮੋਗਾ: 220 ਕੇ.ਵੀ. ਸਬ-ਸਟੇਸ਼ਨ ਸਿੰਘਾਂਵਾਲਾ ਤੋਂ ਚੱਲਦੇ 11 ਕੇ.ਵੀ. ਸਿਟੀ ਮੋਗਾ ਅਰਬਨ ਫੀਡਰ ’ਤੇ ਜ਼ਰੂਰੀ ਮਰੰਮਤ ਦੇ ਕੰਮ ਕਾਰਨ 9 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਓ. ਸਬ-ਅਰਬਨ ਮੋਗਾ, ਜੇ.ਈ. ਬੂਟਾ ਸਿੰਘ ਅਤੇ ਜੇ.ਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਬੰਦ ਰਹਿਣ ਦਾ ਅਸਰ ਮਾਨ ਕਾਲੋਨੀ, ਟੇਕ ਸਿੰਘ ਪਾਰਕ, ਹਾਕਮ ਕਾ ਅਗਵਾੜ, ਬਾਜ਼ੀਗਰ ਬਸਤੀ ਅਤੇ ਇੰਪਰੂਵਮੈਂਟ ਟਰੱਸਟ ਸਮੇਤ ਆਸ-ਪਾਸ ਦੇ ਇਲਾਕਿਆਂ ’ਤੇ ਪਵੇਗਾ।






