ਲੁਧਿਆਣਾ ਵਾਸੀਆਂ ਲਈ ਮਹੱਤਵਪੂਰਣ ਸੁਚਨਾ ਹੈ। ਮੁਰੰਮਤ ਕੰਮ ਦੇ ਚਲਦਿਆਂ ਗਿਆਸਪੁਰਾ ਰੇਲਵੇ ਫਾਟਕ 3 ਦਸੰਬਰ ਤੋਂ 7 ਦਸੰਬਰ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਕਰਕੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲੋਕਾਂ ਨੂੰ ਬਦਲਵੇਂ ਰਸਤੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਟ੍ਰੈਫਿਕ ਰੂਟ ਬਦਲੇ, ਯਾਤਰੀ ਰੱਖਣ ਧਿਆਨ
ਵਾਹਨਾਂ ਨੂੰ ਹੁਣ ਸ਼ਿਵ ਚੌਕ ਅਤੇ ਮੋਹਨਦਾਈ ਹਸਪਤਾਲ ਵਾਲੇ ਰਸਤੇ ਰਾਹੀਂ ਫੋਕਲ ਪੁਆਇੰਟ ਵੱਲ ਮੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਢੰਡਾਰੀ ਅਤੇ ਫੋਕਲ ਪੌਇੰਟ ਪੁਲ ਰਾਹੀਂ ਫੋਕਲ ਪੌਇੰਟ ਅਤੇ ਚੰਡੀਗੜ੍ਹ ਰੋਡ ਜਾਣ ਵਾਲੀ ਟ੍ਰੈਫਿਕ ਲਈ ਵੀ ਡਾਈਵਰਸ਼ਨ ਲਗਾਇਆ ਗਿਆ ਹੈ।
ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਵੱਖ–ਵੱਖ ਸਥਾਨਾਂ ‘ਤੇ ਜਾਣਕਾਰੀ ਵਾਲੇ ਬੋਰਡ ਲਗਾ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਰਸਤੇ ਬਦਲਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਏ।






