ਸਾਵਧਾਨ : ਕੱਲ੍ਹ ਨੂੰ ਪੰਜਾਬ ਚ ਬਿਜਲੀ ਰਹੇਗੀ ਏਥੇ ਏਥੇ ਬੰਦ

ਕੱਲ੍ਹ ਨੂੰ ਪੰਜਾਬ ਚ ਬਿਜਲੀ ਰਹੇਗੀ ਏਥੇ ਏਥੇ ਬੰਦ

ਖੇਮਕਰਨ:
ਟਰਾਂਸਫਾਰਮਰ T-1 ਅਤੇ T-3 ਦੀ ਮੁਰੰਮਤ ਕਾਰਨ 28 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੀਡਰ ਸ਼ਹਿਰ, ਖੇਮਕਰਨ, ਮਹਿੰਦੀਪੁਰ, ਮਾਛੀਕੇ, ਕਲਸ ਨੂਰਵਾਲਾ, ਭੂਰਾ, ਆਸਲ ਸ਼ੁਰੂ ਕੇ.ਕੇ. ਸਟੇਸ਼ਨ, ਰੱਤੋਕੇ, ਅਤੇ ਕਲਸ ਤਾਰੋ ਪਾਰ ਸਮੇਤ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ SDO ਖੇਮਕਰਨ ਆਸ਼ੀਸ਼ ਕੁਮਾਰ ਨੇ ਦਿੱਤੀ।

ਗਿੱਦੜਬਾਹਾ:
132 ਕੇਵੀ ਸਬਸਟੇਸ਼ਨ ਦੀ ਮੁਰੰਮਤ ਕਾਰਨ ਗਿੱਦੜਬਾਹਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ—ਜਿਵੇਂ ਰੂਪ ਨਗਰ, ਸੁਭਾਸ਼ ਨਗਰ, ਸਿਨੇਮਾ ਰੋਡ, ਠਾਕੁਰ ਮੁਹੱਲਾ, ਲੰਬੀ ਰੋਡ, ਜੰਡੀਆਂ ਰੋਡ ਅਤੇ ਪਿਊਰੀ ਰੋਡ—ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

ਕਪੂਰਥਲਾ:
11 ਕੇਵੀ ਫੈਕਟਰੀ ਏਰੀਆ ਫੀਡਰ ਦੀ ਜ਼ਰੂਰੀ ਮੈਨਟੀਨੈਂਸ ਕਾਰਨ 29 ਨਵੰਬਰ (ਸ਼ਨੀਵਾਰ) ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ SSK ਫੈਕਟਰੀ, AG Fat, ਸੋਖਲ ਰਾਈਸ ਮਿਲ, ਗੁਰੂ ਨਾਨਕ ਕੋਲਡ ਸਟੋਰ, DF ਕੋਲਡ ਸਟੋਰ, ਜੈ ਭਾਰਤ ਸ਼ੈਲਰ ਅਤੇ ਫੈਕਟਰੀ ਏਰੀਆ ਸਮੇਤ ਹੋਰ ਇਲਾਕੇ ਪ੍ਰਭਾਵਿਤ ਹੋਣਗੇ।

ਨਵਾਂਸ਼ਹਿਰ:
66 ਕੇਵੀ ਅਤੇ 132 ਕੇਵੀ ਸਬਸਟੇਸ਼ਨ ਤੋਂ ਚੱਲਦੇ ਕਈ ਫੀਡਰਾਂ ਦੀ ਮੈਨਟੀਨੈਂਸ ਕਾਰਨ 29 ਅਤੇ 30 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸਿਵਲ ਹਸਪਤਾਲ, IVY ਹਸਪਤਾਲ, ਨਵੀਂ ਕੋਰਟ, DC ਕੰਪਲੈਕਸ, ਤਹਿਸੀਲ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਇਨਕਲੇਵ, ਬਰਨਾਲਾ ਗੇਟ, ਸਬਜ਼ੀ ਮੰਡੀ, ਲਾਜਪਤ ਨਗਰ ਅਤੇ ਚੰਡੀਗੜ੍ਹ ਰੋਡ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਦੇ ਨਾਲ ਹੀ ਰਾਹੋਂ ਰੋਡ ਫੀਡਰ ਦੀ ਮੈਨਟੀਨੈਂਸ ਲਈ 29 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ, ਜਿਸ ਤੋਂ ਵਿਕਾਸ ਨਗਰ, ਪੰਡੋਰਾ ਮੁਹੱਲਾ, ਦੇਵ ਨਗਰ, ਜੈਨ ਕਾਲੋਨੀ, ਬਾਬਾ ਦੀਪ ਸਿੰਘ ਨਗਰ ਅਤੇ ਹੋਰ ਇਲਾਕੇ ਪ੍ਰਭਾਵਿਤ ਹੋਣਗੇ।