ਬੰਗਾ: ਸਹਾਇਕ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਅਧਿਕਾਰੀ ਪਾਵਰਕਾਮ ਸ਼ਹਿਰੀ ਬੰਗਾ ਨੇ ਪ੍ਰੈੱਸ ਲਈ ਜਾਰੀ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ 220 ਕੇ.ਵੀ. ਸਬਸਟੇਸ਼ਨ ਬੰਗਾ ’ਤੇ ਫੀਡਰ ਦੀ ਅਹਿਮ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕਾਰਨ 220 ਕੇ.ਵੀ. ਸਬਸਟੇਸ਼ਨ ਤੋਂ ਚੱਲਣ ਵਾਲਾ 11 ਕੇ.ਵੀ. ਸ਼ਹਿਰੀ ਫੀਡਰ ਨੰਬਰ 3 ਦੀ ਬਿਜਲੀ ਸਪਲਾਈ ਬੁੱਧਵਾਰ, 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
ਬਿਜਲੀ ਬੰਦ ਰਹਿਣ ਦੇ ਕਾਰਨ ਪਿੰਡ ਜੀਦੋਂਵਾਲ, ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, ਐੱਮ.ਸੀ. ਕਾਲੋਨੀ, ਨਿਊ ਗਾਂਧੀ ਨਗਰ, ਜਗਦੰਬੇ ਰਾਈਸ ਮਿੱਲ, ਡੈਰਿਕ ਸਕੂਲ ਅਤੇ ਨਜ਼ਦੀਕੀ ਇਲਾਕੇ ਪ੍ਰਭਾਵਿਤ ਰਹਿਣਗੇ।





