ਪੰਜਾਬੀ ਸੰਗੀਤ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦਾ ਦੇਹਾਂਤ ਹੋ ਗਿਆ ਹੈ, ਜਿਸ ਕਾਰਨ ਪੰਜਾਬੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵਿੱਚ ਗ਼ਮ ਦੀ ਲਹਿਰ ਦੌੜ ਗਈ ਹੈ। ਇਹ ਖ਼ਬਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
ਅਮਰਿੰਦਰ ਗਿੱਲ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਕਰਦੇ ਹੋਏ ਲਿਖਿਆ, “ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ…”। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਿੰਮਾ ਲੁਹਾਰਕਾ ਨੇ ਆਪਣੀ ਕਲਮ ਨਾਲ ਅਨੇਕਾਂ ਰੂਹਾਨੀ ਤੇ ਪ੍ਰਭਾਵਸ਼ਾਲੀ ਗੀਤ ਲਿਖੇ, ਜੋ ਇਹ ਦਰਸਾਉਂਦੇ ਹਨ ਕਿ ਉਹ ਰੱਬ ਨਾਲ ਕਿੰਨਾ ਨੇੜ ਦਾ ਸੰਬੰਧ ਰੱਖਦਾ ਸੀ। ਉਸਦੇ ਹਰ ਇੱਕ ਰਚੇ ਗੀਤ ਨੇ ਉਸ ਨੂੰ ਲੋਕਿਕ ਅਤੇ ਅਲੌਕਿਕ ਦੋਵੇਂ ਰੰਗਾਂ ਵਾਲਾ ਸ਼ਾਇਰ ਬਣਾਇਆ।
ਨਿੰਮੇ ਦਾ ਪਿੰਡ ਲੁਹਾਰਕਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਸਦਾ ਅਸਲੀ ਨਾਂ ਨਿਰਮਲ ਸਿੰਘ ਸੀ ਅਤੇ ਉਹ 24 ਮਾਰਚ 1977 ਨੂੰ ਦਲਬੀਰ ਕੌਰ ਅਤੇ ਦਰਸ਼ਨ ਸਿੰਘ ਦੇ ਘਰ ਜੰਮੇ ਸਨ।






