ਕੱਲ ਜਲੰਧਰ ”ਚ ਲੱਗੇਗਾ ਲੰਬਾ ਬਿਜਲੀ ਕੱਟ, ਪੜੋ ਖਬਰ

ਪਟੇਲ ਚੌਕ ਸਬ ਡਿਵੀਜ਼ਨ ਜਲੰਧਰ ਦੇ ਹੇਠ ਆਉਣ ਵਾਲੇ ਸਾਰੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 14 ਨਵੰਬਰ 2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਬਿਜਲੀ ਕੱਟ 66 ਕੇ.ਵੀ. ਸਬ-ਸਟੇਸ਼ਨ ਪਟੇਲ ਚੌਕ ਤੋਂ ਚੱਲਦੇ 11 ਕੇ.ਵੀ. ਨਾਜ, 11 ਕੇ.ਵੀ. ਹਰਨਾਮਦਾਸ ਪੁਰਾ, ਅਤੇ 11 ਕੇ.ਵੀ. ਚੌਕਸੂਦਾਂ ਘਰੇਲੂ ਫੀਡਰਾਂ ਦੀ ਮੇਨਟੇਨੈਂਸ ਕਾਰਨ ਕੀਤਾ ਜਾਵੇਗਾ।

ਇਸ ਦੌਰਾਨ ਹੇਠ ਲਿਖੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ — ਹਰਨਾਮਦਾਸ ਪੁਰਾ, ਮਿਸ਼ਨ ਕੰਪਾਊਂਡ, ਜੇਲ੍ਹ ਕਲੋਨੀ, ਬਸਤੀ ਅੱਡਾ, ਪੁਰਾਨੀ ਸਬਜ਼ੀ ਮੰਡੀ, ਨੌਰੀਆ ਬਾਜ਼ਾਰ, ਪੁਲਿਸ ਥਾਣਾ ਨੰਬਰ 2, ਚਰਨਜੀਤ ਪੁਰਾ ਅਤੇ ਜੈਨ ਮਾਰਕੀਟ

ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆਪਣੀਆਂ ਜ਼ਰੂਰੀ ਤਿਆਰੀਆਂ ਕਰ ਲੈਣ ਤਾਂ ਜੋ ਬਿਜਲੀ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।