ਇਨ੍ਹਾਂ ਇਲਾਕਿਆਂ ‘ਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਲੱਗੇਗਾ ਬਿਜਲੀ ਦਾ ਕੱਟ

ਪੰਜਾਬ ਦੇ ਜਲਾਲਾਬਾਦ ਖੇਤਰ ਵਿੱਚ ਐਤਵਾਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਜਲਾਲਾਬਾਦ ਦੇ ਸ਼ਹਿਰੀ SDO ਸੰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ 9 ਨਵੰਬਰ 2025 (ਐਤਵਾਰ) ਨੂੰ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ 11 ਕੇ.ਵੀ. ਫੀਡਰ ਫਾਜ਼ਿਲਕਾ ਰੋਡ ਅਤੇ 11 ਕੇ.ਵੀ. ਟੈਲੀਫ਼ੋਨ ਐਕਸਚੇਂਜ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਹਨਾਂ ਇਲਾਕਿਆਂ ਵਿੱਚ ਰਹੇਗੀ ਬਿਜਲੀ ਬੰਦ:
ਬਿਜਲੀ ਕੱਟ ਦਾ ਅਸਰ ਕਾਹਨੇ ਵਾਲਾ ਰੋਡ, ਫਾਜ਼ਿਲਕਾ ਰੋਡ, ਗੁਮਾਨੀ ਵਾਲਾ ਰੋਡ, ਥਾਣਾ ਬਾਜ਼ਾਰ, ਸਿੰਘ ਸਭਾ ਗੁਰਦੁਆਰਾ, ਅਗਰਵਾਲ ਕਾਲੋਨੀ, ਗਾਂਧੀ ਨਗਰ, ਨਵੀਂ ਤਹਿਸੀਲ, ਬਸਤੀ ਹਾਈ ਸਕੂਲ, ਜੰਮੂ ਬਸਤੀ ਅਤੇ ਘੰਟਾਘਰ ਚੌਂਕ ਦੇ ਨੇੜਲੇ ਇਲਾਕਿਆਂ ‘ਤੇ ਪਵੇਗਾ। ਅਧਿਕਾਰੀਆਂ ਨੇ ਨਿਵਾਸੀਆਂ ਨੂੰ ਅਗਾਹ ਕੀਤਾ ਹੈ ਕਿ ਉਹ ਬਿਜਲੀ ਬੰਦ ਸਮੇਂ ਤੋਂ ਪਹਿਲਾਂ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ।

ਇਹ ਤਿਆਰੀਆਂ ਪਹਿਲਾਂ ਹੀ ਕਰ ਲਵੋ:
ਬਿਜਲੀ ਬੰਦ ਹੋਣ ਤੋਂ ਪਹਿਲਾਂ ਕੁਝ ਸਧਾਰਣ ਕਦਮ ਚੁੱਕ ਕੇ ਤੁਸੀਂ ਪਰੇਸ਼ਾਨੀ ਤੋਂ ਬਚ ਸਕਦੇ ਹੋ। ਜਿਵੇਂ ਕਿ—ਜੇਕਰ ਪਾਣੀ ਦੀ ਮੋਟਰ ਬਿਜਲੀ ਨਾਲ ਚਲਦੀ ਹੈ ਤਾਂ ਪਹਿਲਾਂ ਹੀ ਟੈਂਕ ਭਰ ਲਵੋ, ਮੋਬਾਈਲ ਤੇ ਪਾਵਰ ਬੈਂਕ ਚਾਰਜ ਕਰ ਲਵੋ, ਇਮਰਜੈਂਸੀ ਲਾਈਟ ਜਾਂ ਟਾਰਚ ਤਿਆਰ ਰੱਖੋ, ਖਾਣਾ ਪਹਿਲਾਂ ਹੀ ਗਰਮ ਕਰ ਲਵੋ ਅਤੇ ਫਰਿੱਜ ਜਾਂ ਡੀਪ ਫ੍ਰੀਜ਼ਰ ਬਾਰ-ਬਾਰ ਨਾ ਖੋਲ੍ਹੋ। ਇਹ ਛੋਟੀਆਂ ਸਾਵਧਾਨੀਆਂ ਬਿਜਲੀ ਕੱਟ ਦੌਰਾਨ ਤੁਹਾਡੀ ਦਿਨਚਰੀ ਆਸਾਨ ਬਣਾਉਣਗੀਆਂ।