ਫ਼ਾਜ਼ਿਲਕਾ — ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ-ਮੰਡਲ ਫ਼ਾਜ਼ਿਲਕਾ ਨੇ ਜਾਣਕਾਰੀ ਦਿੱਤੀ ਕਿ 25 ਅਕਤੂਬਰ ਨੂੰ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ਸੈਣੀਆਂ ਰੋਡ ਫੀਡਰ ਤੋਂ ਚੱਲਣ ਵਾਲੇ 11 ਕੇ.ਵੀ. ਓਡਾਂ ਬਸਤੀ, ਗਊਸ਼ਾਲਾ ਰੋਡ, ਫਿਰੋਜ਼ਪੁਰ ਫੀਡਰ, ਅਬੋਹਰ ਫੀਡਰ ਤੇ ਬਸਤੀ ਹਜ਼ੂਰ ਸਿੰਘ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਬੇਗੋਵਾਲ — ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੰਡ ਉਪ-ਮੰਡਲ ਬੇਗੋਵਾਲ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ, 66 ਕੇ.ਵੀ. ਸਬ-ਸਟੇਸ਼ਨ ਬੇਗੋਵਾਲ ਤੋਂ ਚੱਲਦੇ 11 ਕੇ.ਵੀ. ਸਿਵਲ ਹਸਪਤਾਲ ਫੀਡਰ ਦੀ ਲਾਈਨ ਦੀ ਜ਼ਰੂਰੀ ਮੁਰੰਮਤ ਲਈ 25 ਅਕਤੂਬਰ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ।
ਮੋਗਾ — 25 ਅਕਤੂਬਰ (ਸ਼ਨੀਵਾਰ) ਨੂੰ 132 ਕੇ.ਵੀ. ਮੋਗਾ-1 ਬਿਜਲੀ ਘਰ ਵਿੱਚ 11 ਕੇ.ਵੀ. ਇੰਡੋਰ ਬੱਸ ਬਾਰ ਦੀ ਮੁਰੰਮਤ ਕਾਰਨ 11 ਕੇ.ਵੀ. ਜੀਰਾ ਰੋਡ, ਦੱਤ ਰੋਡ ਅਤੇ ਕਲੋਨੀ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਐਸਡੀਓ ਜਤਿਨ ਸਿੰਘ ਤੇ ਜੇਈ ਰਜਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਨਾਲ ਕੋਰਟ ਕੰਪਲੈਕਸ, ਦਸਮੇਸ਼ ਨਗਰ, ਸਿਵਿਲ ਲਾਈਨ, ਅੰਮ੍ਰਿਤਸਰ ਰੋਡ, ਸ਼ਾਂਤੀ ਨਗਰ, ਜੀਟੀ ਰੋਡ, ਮੈਜਸਟਿਕ ਰੋਡ ਤੇ ਹੋਰ ਇਲਾਕੇ ਪ੍ਰਭਾਵਿਤ ਰਹਿਣਗੇ।
ਸੁਲਤਾਨਪੁਰ ਲੋਧੀ — ਪਾਵਰ ਕਾਰਪੋਰੇਸ਼ਨ ਉਪ-ਮੰਡਲ ਸੁਲਤਾਨਪੁਰ ਲੋਧੀ-2 ਦੇ ਐਸਡੀਓ ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ 25 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ.ਵੀ. ਪੰਡੋਰੀ ਜਗੀਰ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਬੇਰ ਸਾਹਿਬ ਅਰਬਨ ਤੇ 11 ਕੇ.ਵੀ. ਪੰਡੋਰੀ ਜਗੀਰ ਅਰਬਨ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਪੁੱਡਾ ਕਾਲੋਨੀ, ਮਾਛੀਜੋਆ, ਖੁਰਦਾਂ ਅਤੇ ਪੰਡੋਰੀ ਜਗੀਰ ਦੀ ਬਿਜਲੀ ਪ੍ਰਭਾਵਿਤ ਰਹੇਗੀ। ਹੋਰ ਫੀਡਰ ਪਹਿਲਾਂ ਦੀ ਤਰ੍ਹਾਂ ਚੱਲਣਗੇ।
ਨਵਾਂਸ਼ਹਿਰ — ਸਹਾਇਕ ਇੰਜੀਨੀਅਰ ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਨੇ ਦੱਸਿਆ ਕਿ 26 ਅਕਤੂਬਰ ਨੂੰ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਬਰਨਾਲਾ ਗੇਟ, ਸਿਵਲ ਹਸਪਤਾਲ ਅਤੇ 132 ਕੇ.ਵੀ. ਚੰਡੀਗੜ੍ਹ ਰੋਡ ਫੀਡਰਾਂ ਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਨਵੀਂ ਲਾਈਨ ਦੇ ਕੰਮ ਕਾਰਨ ਬੰਦ ਰਹੇਗੀ। ਇਸ ਨਾਲ ਸਿਵਲ ਹਸਪਤਾਲ, ਡੀਸੀ ਕੰਪਲੈਕਸ, ਬਰਨਾਲਾ ਗੇਟ, ਗੁਰੂ ਨਾਨਕ ਨਗਰ, ਸਬਜ਼ੀ ਮੰਡੀ, ਬੱਸ ਸਟੈਂਡ, ਲਾਜਪਤ ਨਗਰ, ਚੰਡੀਗੜ੍ਹ ਚੌਕ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
ਨੂਰਪੁਰ ਬੇਦੀ — ਵਧੀਕ ਸਹਾਇਕ ਇੰਜੀਨੀਅਰ ਪਾਵਰਕਾਮ ਉਪ-ਦਫ਼ਤਰ ਤਖਤਗੜ੍ਹ ਨੇ ਦੱਸਿਆ ਕਿ 25 ਅਕਤੂਬਰ (ਸ਼ਨੀਵਾਰ) ਨੂੰ ਭੱਟੋਂ ਫੀਡਰ ਦੀ ਬਿਜਲੀ ਜ਼ਰੂਰੀ ਮੈਂਟੀਨੈਂਸ ਅਤੇ ਦਰੱਖਤਾਂ ਦੀ ਕਟਾਈ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਨਾਲ ਸਰਥਲੀ, ਭੱਟੋਂ, ਬੈਂਸਾਂ, ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ, ਲੈਹੜੀਆਂ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ। ਸਮਾਂ ਸਥਿਤੀ ਅਨੁਸਾਰ ਘੱਟ-ਵੱਧ ਹੋ ਸਕਦਾ ਹੈ। ਖਪਤਕਾਰਾਂ ਨੂੰ ਸਹਿਯੋਗ ਲਈ ਅਪੀਲ ਕੀਤੀ ਗਈ ਹੈ।






