ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਲਕੇ ਬੁੱਧਵਾਰ (8 ਅਕਤੂਬਰ) ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰ ਦਿੱਤੀ ਹੈ। ਇਹ ਛੁੱਟੀ ‘ਸ੍ਰੀ ਗੁਰੂ ਰਾਮਦਾਸ ਜੀ’ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਐਲਾਨੀ ਗਈ ਹੈ।
ਇਸ ਕਰਕੇ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਕਾਰਪੋਰੇਸ਼ਨਜ਼ ਅਤੇ ਵਿਦਿਅਕ ਸੰਸਥਾਵਾਂ—ਜਿਵੇਂ ਸਕੂਲ ਤੇ ਕਾਲਜ—ਬੰਦ ਰਹਿਣਗੇ। ਧਿਆਨ ਰਹੇ ਕਿ ਇਹ ਛੁੱਟੀ ਸਿਰਫ਼ ਅੰਮ੍ਰਿਤਸਰ ਜ਼ਿਲ੍ਹੇ ਲਈ ਹੀ ਲਾਗੂ ਹੈ।