ਸਵੇਰੇ-ਸਵੇਰੇ ਆਇਆ ਜ਼ਬਰਦਸਤ ਭੂਚਾਲ, ਲੱਗੇ ਤੇਜ ਝਟਕੇ

ਅੱਜ ਸਵੇਰੇ ਮਿਆਂਮਾਰ ਵਿੱਚ ਭੂਚਾਲ ਦੇ ਤਗੜੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਬਾਰੇ ਜਾਣਕਾਰੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਨੇ ਦਿੱਤੀ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ। ਇਸਦਾ ਕੇਂਦਰ ਮਣੀਪੁਰ ਖੇਤਰ ਵਿੱਚ ਸੀ, ਜੋ ਧਰਤੀ ਦੀ ਸਤ੍ਹਾ ਤੋਂ ਲਗਭਗ 15 ਕਿਲੋਮੀਟਰ ਹੇਠਾਂ ਸਥਿਤ ਸੀ। ਭੂਚਾਲ ਦਾ ਅਸਰ ਨਾਗਾਲੈਂਡ ਅਤੇ ਅਸਾਮ ਤੱਕ ਵੀ ਪਹੁੰਚਿਆ। ਖੁਸ਼ਕਿਸਮਤੀ ਨਾਲ, ਇਸ ਕਾਰਨ ਕਿਸੇ ਵੀ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੁਚਨਾ ਨਹੀਂ ਮਿਲੀ।

NCS ਮੁਤਾਬਕ, ਅੱਜ 30 ਸਤੰਬਰ 2025 ਨੂੰ ਸਵੇਰੇ ਤਕਰੀਬਨ 6:10 ਵਜੇ ਇਹ ਭੂਚਾਲ ਆਇਆ। ਵਿਗਿਆਨੀਆਂ ਅਨੁਸਾਰ ਜਿੰਨਾ ਘੱਟ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ, ਓਨਾ ਹੀ ਇਸਦੇ ਨੁਕਸਾਨ ਦੇ ਚਾਂਸ ਵੱਧਦੇ ਹਨ। ਇਸ ਕਾਰਨ ਐਸੇ ਭੂਚਾਲ ਵੱਡੇ ਖੇਤਰ ਨੂੰ ਨਹੀਂ ਪਰ ਛੋਟੇ ਖੇਤਰ ਵਿੱਚ ਜ਼ਿਆਦਾ ਤਬਾਹੀ ਪੈਦਾ ਕਰ ਸਕਦੇ ਹਨ।

ਯਾਦ ਰਹੇ ਕਿ ਸੋਮਵਾਰ ਨੂੰ ਵੀ 3.2 ਤੀਬਰਤਾ ਵਾਲਾ ਭੂਚਾਲ ਆਇਆ ਸੀ, ਪਰ ਉਸਦਾ ਕੇਂਦਰ 60 ਕਿਲੋਮੀਟਰ ਡੂੰਘਾਈ ’ਤੇ ਹੋਣ ਕਰਕੇ ਉਸਦਾ ਪ੍ਰਭਾਵ ਕਾਫ਼ੀ ਘੱਟ ਸੀ। ਇਸ ਤੋਂ ਇਲਾਵਾ, ਹਿਮਾਲਿਆ ਖੇਤਰ ਵਿੱਚ ਵੀ ਲਗਾਤਾਰ ਝਟਕੇ ਦਰਜ ਕੀਤੇ ਜਾ ਰਹੇ ਹਨ। ਮਿਆਂਮਾਰ ਤੋਂ ਇਲਾਵਾ, ਤਿੱਬਤ ਵਿੱਚ ਵੀ 3.3 ਤੀਬਰਤਾ ਦਾ ਭੂਚਾਲ ਆਇਆ, ਜਿਸਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।