ਵੱਡੀ ਖਬਰ : ਪੰਜਾਬ ‘ਚ ਇਕ ਹੋਰ ਚੋਣ ਦਾ ਐਲਾਨ!

ਪੰਜਾਬ ਤੋਂ ਰਾਜ ਸਭਾ ਦੀ ਖਾਲੀ ਸੀਟ ਲਈ ਚੋਣਾਂ ਦਾ ਪ੍ਰੋਗ੍ਰਾਮ ਜਾਰੀ ਕਰ ਦਿੱਤਾ ਗਿਆ ਹੈ। ਨਾਮਜ਼ਦਗੀ ਪੱਤਰ 6 ਅਕਤੂਬਰ ਤੋਂ ਭਰੇ ਜਾਣਗੇ, ਜਦਕਿ ਵੋਟਿੰਗ 24 ਅਕਤੂਬਰ ਨੂੰ ਹੋਵੇਗੀ। ਉਸੇ ਦਿਨ ਗਿਣਤੀ ਮਗਰੋਂ ਨਤੀਜੇ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

ਯਾਦ ਰਹੇ ਕਿ ਸੰਜੀਵ ਅਰੋੜਾ ਨੇ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਜੁਲਾਈ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ। ਅਰੋੜਾ ਇਸ ਸਮੇਂ ਪੰਜਾਬ ਕੈਬਿਨੇਟ ਵਿੱਚ ਵੀ ਸ਼ਾਮਲ ਹਨ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਆਮ ਆਦਮੀ ਪਾਰਟੀ ਰਾਜ ਸਭਾ ਲਈ ਆਪਣਾ ਉਮੀਦਵਾਰ ਕੌਣ ਘੋਸ਼ਿਤ ਕਰਦੀ ਹੈ, ਜੋ ਅਰੋੜਾ ਦੀ ਖਾਲੀ ਹੋਈ ਜਗ੍ਹਾ ਲਵੇਗਾ।