ਵੱਡੀ ਖਬਰ : ਹਨੀ ਸੇਠੀ ਤੇ ਹੋਇਆ ਹਮਲਾ, ਤਲਵਾਰਾਂ ਨਾਲ…

ਲੁਧਿਆਣਾ : ਲੁਧਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤੀਆਂ ਦੇ ਵਪਾਰੀ ਹਨੀ ਸੇਠੀ ਦੀ ਕਾਰ ‘ਤੇ ਬੀਤੀ ਰਾਤ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਹਨੀ ਸੇਠੀ ਜਦੋਂ ਰਾਤ ਦੇ ਸਮੇਂ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਵੱਲ ਜਾ ਰਿਹਾ ਸੀ, ਉਸ ਸਮੇਂ ਦਿੱਲੀ ਹਾਈਵੇ ‘ਤੇ ਇੱਕ ਸਕਾਰਪੀਓ ਕਾਰ ਅਚਾਨਕ ਉਸਦੀ ਕਾਰ ਅੱਗੇ ਆ ਕੇ ਰੁਕ ਗਈ। ਇਸ ਕਾਰ ਵਿਚੋਂ ਇੱਕ ਹਥਿਆਰਬੰਦ ਵਿਅਕਤੀ ਬਾਹਰ ਨਿਕਲਿਆ ਅਤੇ ਹਨੀ ਸੇਠੀ ਦੀ ਗੱਡੀ ਉੱਤੇ ਹਮਲਾ ਕਰ ਗਿਆ। ਇਹ ਪੂਰੀ ਘਟਨਾ ਉਸਦੀ ਕਾਰ ਵਿੱਚ ਲੱਗੇ ਡੈਸ਼ ਕੈਮ ਵਿੱਚ ਕੈਦ ਹੋ ਗਈ।

ਹਨੀ ਸੇਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਅਣਪਛਾਤੇ ਲੋਕ ਉਸਦਾ ਪਿੱਛਾ ਕਰ ਰਹੇ ਸਨ। ਬੀਤੀ ਰਾਤ ਜਦੋਂ ਉਹ ਘਰ ਜਾ ਰਿਹਾ ਸੀ, ਸਕਾਰਪੀਓ ਤੋਂ ਮੂੰਹ ‘ਤੇ ਕੱਪੜਾ ਬੰਨ੍ਹ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਅਤੇ ਉਸਦੀ ਕਾਰ ਦੇ ਸ਼ੀਸ਼ੇ ‘ਤੇ ਵਾਰ ਕਰ ਦਿੱਤਾ। ਹਨੀ ਤੁਰੰਤ ਗੱਡੀ ਭਜਾ ਕੇ ਦੋਰਾਹਾ ਪੁਲਿਸ ਸਟੇਸ਼ਨ ਪਹੁੰਚ ਗਿਆ ਅਤੇ ਪੂਰੀ ਵਾਰਦਾਤ ਦੀ ਸ਼ਿਕਾਇਤ ਦਰਜ ਕਰਵਾਈ।

ਮੀਡੀਆ ਰਿਪੋਰਟਾਂ ਅਨੁਸਾਰ, ਹਨੀ ਨੇ ਪੁਲਿਸ ਅੱਗੇ ਸ਼ੱਕ ਜਤਾਇਆ ਹੈ ਕਿ ਇਹ ਹਮਲਾ ਗੁਰਵਿੰਦਰ ਸਿੰਘ ਪ੍ਰਿੰਕਲ ਵੱਲੋਂ ਕਰਵਾਇਆ ਗਿਆ ਹੋ ਸਕਦਾ ਹੈ। ਪੁਲਿਸ ਨੇ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਪਰ ਉਸਦਾ ਫ਼ੋਨ ਬੰਦ ਮਿਲ ਰਿਹਾ ਹੈ। ਇਸ ਵੇਲੇ ਦੋਰਾਹਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।