ਲੰਡਨ ਦੇ Southend ਏਅਰਪੋਰਟ ‘ਤੇ ਜਹਾਜ਼ ਹਾਦਸਾਗ੍ਰਸਤ, ਹਵਾਈ ਅੱਡਾ ਬੰਦ
ਅੱਜ ਲੰਡਨ ਦੇ Southend ਏਅਰਪੋਰਟ ‘ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਅੱਜ ਸ਼ਾਮ ਲਗਭਗ 4 ਵਜੇ ਵਾਪਰਿਆ। ਜਾਣਕਾਰੀ ਮੁਤਾਬਕ, Beech B200 Super King Air ਜਹਾਜ਼ ਨੇ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਅੱਗ ਫੜ ਲਈ। ਹਾਦਸੇ ਦੇ ਤੁਰੰਤ ਬਾਅਦ ਜਹਾਜ਼ ਨੂੰ ਅੱਗ ਦੀ ਲਪੇਟ ਵਿੱਚ ਦੇਖਿਆ ਗਿਆ।
ਇਸ ਘਟਨਾ ਤੋਂ ਬਾਅਦ ਇਲਾਕੇ ਦੀਆਂ ਕਈ ਇਮਾਰਤਾਂ, ਜਿਸ ਵਿੱਚ Rochford Hundred Golf Club ਵੀ ਸ਼ਾਮਲ ਹੈ, ਖਾਲੀ ਕਰਵਾਈਆਂ ਗਈਆਂ ਹਨ।
Southend ਏਅਰਪੋਰਟ ਤੋਂ ਸਾਰੀਆਂ ਉਡਾਣਾਂ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਗਈਆਂ ਹਨ।
Essex Police ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਨ ਅਤੇ ਕਿਸੇ ਨੂੰ ਜਾਨੀ ਨੁਕਸਾਨ ਹੋਇਆ ਜਾਂ ਨਹੀਂ।
ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।