ਹੁਣੇ ਹੁਣੇ ਪੰਜਾਬ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲ਼ਾ – ਜਨਤਾ ਚ ਛਾਈ ਖੁਸ਼ੀ

ਪੰਜਾਬ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲ਼ਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਦੋ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ AAP ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਇੰਡਸਟਰੀਅਲ ਪਲਾਟਾਂ ਨੂੰ ਫੋਕਲ ਪੁਆਇੰਟ ਵਿੱਚ ਬਦਲਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਕਈ ਪਲਾਟ ਲੰਬੇ ਸਮੇਂ ਤੋਂ ਅਣਢੁਕੇ ਪਏ ਸਨ, ਜਿਨ੍ਹਾਂ ਦੀ ਡਿਵੈਲਪਮੈਂਟ ਰੁਕੀ ਹੋਈ ਸੀ। ਹੁਣ 1000 ਤੋਂ 4000 ਗਜ਼ ਤੱਕ ਦੇ ਪਲਾਟਾਂ ਉੱਤੇ ਵਪਾਰਕ, ਹਸਪਤਾਲ, ਹੋਟਲ ਜਾਂ ਇੰਡਸਟਰੀ ਵਰਕਰਾਂ ਲਈ ਘਰ ਜਾਂ ਹੋਸਟਲ ਬਣਾਉਣ ਦੀ ਇਜਾਜ਼ਤ ਮਿਲੇਗੀ। CLU (Change of Land Use) ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

ਇਸ ਫੈਸਲੇ ਨਾਲ ਨਿਵੇਸ਼ਕਾਰਾਂ ਅਤੇ ਡਿਵੈਲਪਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਰਾਜ ਵਿੱਚ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।

ਦੂਜਾ ਵੱਡਾ ਫੈਸਲਾ – ਲੀਜ਼ ’ਤੇ ਦਿੱਤੀਆਂ ਜਾਇਦਾਦਾਂ ਨੂੰ ਹੁਣ ਫਰੀ ਹੋਲਡ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਰਾਜ ਸਰਕਾਰ ਨੂੰ ਲਗਭਗ 1000 ਕਰੋੜ ਰੁਪਏ ਦਾ ਰੈਵਿਨਿਊ ਹੋਣ ਦੀ ਉਮੀਦ ਹੈ।