🌦️ ਇਹਨਾਂ ਤਰੀਕਾਂ ਨੂੰ ਆ ਰਿਹਾ ਮੀਂਹ ਹਨੇਰੀ ਝੱਖੜ
ਚੰਡੀਗੜ੍ਹ: ਪੰਜਾਬ ਵਿਚ ਬੇਹੱਦ ਗਰਮੀ ਲੋਕਾਂ ਦੀ ਜ਼ਿੰਦਗੀ ਲਈ ਚੁਣੌਤੀ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਤਕ ਰਿਕਾਰਡ ਕੀਤਾ ਗਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ ਵੀ 25 ਡਿਗਰੀ ਤੋਂ ਉੱਪਰ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਲੂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਓਰੇਂਜ ਅਲਰਟ: ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ
ਯੈਲੋ ਅਲਰਟ: ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਐੱਸ.ਏ.ਐੱਸ.ਨਗਰ, ਫ਼ਤਹਿਗੜ੍ਹ ਸਾਹਿਬ
ਇਨ੍ਹਾਂ ਇਲਾਕਿਆਂ ਲਈ Warm Night Alert ਵੀ ਜਾਰੀ ਕੀਤਾ ਗਿਆ ਹੈ।
12 ਤੇ 13 ਜੂਨ: ਵੱਖ-ਵੱਖ ਜ਼ਿਲ੍ਹਿਆਂ ਲਈ ਲੂ ਦੀ ਸੰਭਾਵਨਾ ਜਾਰੀ ਰਹੇਗੀ, ਪਰ ਰਾਤ ਦੇ ਤਾਪਮਾਨ ‘ਚ ਥੋੜ੍ਹੀ ਗਿਰਾਵਟ ਹੋ ਸਕਦੀ ਹੈ।
☔ 14 ਤੋਂ 16 ਜੂਨ ਤਕ ਮੀਂਹ ਦੀ ਆਸ
ਮੌਸਮ ਵਿਭਾਗ ਦੇ ਅਨੁਸਾਰ 14 ਤੋਂ 16 ਜੂਨ ਦੌਰਾਨ ਪੰਜਾਬ ਵਿੱਚ ਪੱਛਮੀ ਪ੍ਰਭਾਵ ਦੇ ਚਲਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼, ਤੇਜ਼ ਹਵਾ ਅਤੇ ਅਸਮਾਨੀ ਬਿਜਲੀ ਦੀ ਸੰਭਾਵਨਾ ਹੈ। ਇਹ ਮੀਂਹ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਦੇ ਸਕਦਾ ਹੈ।
                                                                            
                                                                                                                                            
                                    
                                    
                                    




