ਪੰਜਾਬ ਚ ਇਥੇ ਸ਼ਮਸ਼ਾਨ ਘਾਟ ਕੋਲ ਵਾਪਰੀ ਵੱਡੀ ਖੌਫਨਾਕ ਵਾਰਦਾਤ , ਇਲਾਕੇ ਚ ਫੈਲੀ ਸਨਸਨੀ

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲਖਣ ਕੇ ਪੱਡਾ ਵਿੱਚ उस ਸਮੇਂ ਖਲਬਲੀ ਮਚ ਗਈ ਜਦੋਂ ਪੱਡਾ-ਗਡਾਣੀ ਰੋਡ ‘ਤੇ ਸਥਿਤ ਇੱਕ ਸ਼ਮਸ਼ਾਨਘਾਟ ਕੋਲ ਖੜ੍ਹੀ ਕਾਰ ਵਿੱਚੋਂ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ। ਇਹ ਵਾਰਦਾਤ ਸ਼ੁੱਕਰਵਾਰ ਦੀ ਸ਼ਾਮ ਨੂੰ ਸਾਹਮਣੇ ਆਈ।

ਇਸ ਮਾਮਲੇ ਦੀ ਜਾਣਕਾਰੀ ਮਿਲਣ ਉੱਤੇ ਪਿੰਡ ਦੇ ਲੋਕਾਂ ਨੇ ਤੁਰੰਤ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਮੌਕੇ ‘ਤੇ ਪਹੁੰਚੇ। ਨੌਜਵਾਨ ਦੀ ਪਛਾਣ ਗੁਰਕੀਰਤ ਸਿੰਘ ਉਰਫ਼ ਗੋਰਾ (ਉਮਰ 19 ਸਾਲ), ਪੁੱਤਰ ਜੋਗਿੰਦਰ ਸਿੰਘ, ਵਾਸੀ ਸੰਤਪੁਰ ਵਜੋਂ ਹੋਈ ਹੈ।

ਮੌਕੇ ‘ਤੇ ਜਾਂਚ ਕਰ ਰਹੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਤ ਦੇ ਕਾਰਣ ਦਾ ਪਤਾ ਲਗਾਉਣ ਲਈ ਕਪੂਰਥਲਾ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ।

ਪਿੰਡ ਦੇ ਪੰਚਾਇਤ ਮੈਂਬਰ ਜਸਵੰਤ ਵਿਰਲੀ ਨੇ ਦੱਸਿਆ ਕਿ ਇਹ ਕਾਰ ਦੁਪਹਿਰ 12 ਵਜੇ ਤੋਂ ਸ਼ਮਸ਼ਾਨਘਾਟ ਕੋਲ ਖੜ੍ਹੀ ਸੀ। ਜਦ ਤਕ ਸ਼ਾਮ ਹੋਈ ਤੇ ਗੱਡੀ ਉੱਥੇ ਹੀ ਰਹੀ, ਤਾਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ। ਜਾਂਚ ਕਰਨ ‘ਤੇ ਨੌਜਵਾਨ ਦੀ ਲਾਸ਼ ਮਿਲੀ ਅਤੇ ਪੁਲਿਸ ਨੂੰ ਫੌਰਨ ਸੂਚਨਾ ਦਿੱਤੀ ਗਈ।