ਆਈ ਤਾਜਾ ਵੱਡੀ ਖਬਰ 

ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ l ਆਏ ਦਿਨ ਹੀ ਅਜਿਹੀਆਂ ਖਬਰਾਂ ਮੀਡੀਆ ਦੇ ਵਿੱਚ ਖੂਬ ਸੁਰਖੀਆਂ ਬਟੋਰ ਦੀਆਂ ਹਨ, ਜਿੱਥੇ ਸੜਕੀ ਹਾਦਸਿਆਂ ਦੇ ਵਿੱਚ ਵੱਡਾ ਨੁਕਸਾਨ ਹੁੰਦਾ ਹੈ  l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ l ਜਿਸ ਕਾਰਨ ਮੌਤ ਦਾ ਤਾਂਡਵ ਵੇਖਣ ਨੂੰ ਮਿਲਿਆ l ਮਾਮਲਾ ਪਾਤੜਾਂ ਤੋਂ ਸਾਹਮਣੇ ਆਇਆ, ਜਿੱਥੇ ਦੇ ਪਿੰਡ ਜੋਗੇਵਾਲਾ ਵਿਖੇ ਸਵੇਰੇ ਸਕੂਲੀ ਬੱਚਿਆਂ ਨੂੰ ਲੈਣ ਆਈ ਨਿੱਜੀ ਸਕੂਲ ਦੀ ਬੱਸ ਅਚਾਨਕ ਪਲਟ ਗਈ, ਬਸ ਪਲਟਣ ਦੇ ਕਾਰਨ ਚੀਕ ਚਿਹਾੜਾ ਪੈ ਗਿਆ,  ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ । ਇਸ ਦੌਰਾਨ ਬੱਸ ਹੇਠ ਆਉਣ ਕਾਰਨ ਬਜ਼ੁਰਗ ਔਰਤ ਸ਼ਾਂਤੀ ਦੇਵੀ ਦੀ ਮੌਤ ਹੋ ਗਈ। ਉਥੇ ਹੀ ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ l ਜਿਨਾਂ ਵੱਲੋਂ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਸਵੇਰ ਸਮੇਂ ਪਿੰਡ ਢਾਬੀ ਗੁੱਜਰਾਂ ਨਾਲ ਸਬੰਧਤ ਨਿੱਜੀ ਸਕੂਲ ਦੀ ਬੱਸ ਪਿੰਡ ਜੋਗੇਵਾਲਾ ਵਿਚ ਸਕੂਟਰ ਸਵਾਰ ਨੂੰ ਬਚਾਉਂਦਿਆਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਜਿਸ ਕਾਰਨ ਬੱਸ ਦੇ ਹੇਠਾਂ ਆ ਕੇ ਪਿੰਡ ਜੋਗੇਵਾਲਾ ਵਾਸੀ 65 ਸਾਲਾ ਸਾਂਤੀ ਦੇਵੀ ਦੀ ਮੌਤ ਹੋ ਗਈ। ਹਾਦਸੇ ਸਮੇਂ ਸਕੂਲ ਬੱਸ ਵਿਚ ਦਰਜਨ ਤੋਂ ਵੱਧ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਅਧਿਆਪਕ ਵੀ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਡਾਕਟਰੀ ਮਦਦ ਦੇਣ ਤੋਂ ਬਾਅਦ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ । ਪਿੰਡ ਜੋਗੇਵਾਲਾ ਵਾਸੀ ਫਤਿਹ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਾਂਤੀ ਦੇਵੀ ਦੇ ਪਰਿਵਾਰ ਦਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਕੂਲ ਪ੍ਰਬੰਧਕਾਂ ਨਾਲ ਸਮਝੌਤਾ ਕਰਵਾ ਦਿੱਤਾ ਹੈ, ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਧਰ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ l

                                       
                            
                                                                   
                                    Previous Postਇਥੇ ਅਚਾਨਕ ਪੈਟਰੋਲ ਟੈਂਕਰ ਚ ਹੋਇਆ ਜ਼ਬਰਦਸਤ ਧਮਾਕਾ , 94 ਲੋਕਾਂ ਦੀ ਮੌਤ 50 ਹੋਏ ਜ਼ਖ਼ਮੀ
                                                                
                                
                                                                    
                                    Next Postਨਿਹੰਗ ਸਿੰਘਾਂ ਨਾਲ ਚਲਦੇ ਵਿਵਾਦ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ ਨੇ ਚੁਕਿਆ ਵੱਡਾ ਕਦਮ , ਪਾ ਦਿੱਤੀ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    




