ਆਈ ਤਾਜਾ ਵੱਡੀ ਖਬਰ  

ਅੱਜ ਕੱਲ ਦੇ ਲੋਕ ਜਿਵੇਂ ਜਿਵੇਂ ਅਡਵਾਂਸ ਹੁੰਦੇ ਜਾ ਰਹੇ ਹਨ, ਉਸ ਦੇ ਚਲਦੇ ਉਹ ਸੋਸ਼ਲ ਮੀਡੀਆ ਦੇ ਨਾਲ ਜਿਆਦਾ ਕਨੈਕਟ ਹੁੰਦੇ ਜਾ ਰਹੇ ਹਨ l ਸੋਸ਼ਲ ਮੀਡੀਆ ਦੇ ਉੱਪਰ ਦਿਨ ਰਾਤ ਛਾਏ ਰਹਿਣ ਦੇ ਲਈ ਲੋਕ ਅਜਿਹੇ ਕੰਮ ਕਰਦੇ ਹਨ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ l ਪਰ ਕਈ ਵਾਰ ਲੋਕ ਸੋਸ਼ਲ ਮੀਡੀਆ ਤੇ ਪ੍ਰਸਿੱਧ ਹੋਣ ਦੇ ਲਈ ਅਜਿਹੀਆਂ ਹਰਕਤਾਂ ਜਾਂ ਅਜਿਹੇ ਕੰਮ ਕਰਦੇ ਹਨ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਰੀਲ ਬਣਾਉਣ ਦੇ ਚੱਕਰ ਵਿੱਚ ਇੱਕ ਕੁੜੀ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਟਰੇਨ ਹਾਦਸੇ ਵਿੱਚ ਉਸਦੀ ਮੌਤ ਹੋ ਗਈ l

ਇਹ ਮੈਕਸੀਕੋ ਦੇ ਹਿਡਾਲਗੋ ਵਿੱਚ ਵਾਪਰੀ, ਦਿਲ ਦਹਿਲਾ ਦੇਣ ਵਾਲੀ ਘਟਨਾ ਹੈ, ਜਿਸ ਵਿੱਚ ਇੱਕ ਕੁੜੀ ਨੇ ਰੇਲਗੱਡੀ ਦੇ ਨੇੜੇ ਜਾ ਕੇ ਰੀਲ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗੁਆ ਦਿੱਤੀ l ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਲੋਕ ਹਿਡਾਲਗੋ ‘ਚ ਰੇਲਵੇ ਟ੍ਰੈਕ ਦੇ ਆਲੇ-ਦੁਆਲੇ ਸਟੀਮ ਇੰਜਣ ਵਾਲੀ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ, ਇਨ੍ਹਾਂ ‘ਚੋਂ ਕੁਝ ਲੋਕ ਰੇਲਗੱਡੀ ਨਾਲ ਸੈਲਫੀ ਲੈਣ ਤੇ ਵੀਡੀਓ ਬਣਾਉਣ ਲਈ ਟ੍ਰੈਕ ਦੇ ਬਿਲਕੁਲ ਨੇੜੇ ਖੜ੍ਹੇ ਹੋ ਗਏ।

ਉਧਰ ਟਰੇਨ ਡਰਾਈਵਰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਾਰਨ ਵੀ ਵਜਾਉਂਦਾ ਹੈ, ਪਰ ਲੋਕ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟਰੈਕ ਦੇ ਨੇੜੇ ਆ ਜਾਂਦੇ ਹਨ। ਇਸ ਦੌਰਾਨ ਰੀਲ ਬਣਾਉਂਦੇ ਸਮੇਂ ਇਕ ਲੜਕੀ ਟ੍ਰੈਕ ਦੇ ਇੰਨੀ ਨੇੜੇ ਚਲੀ ਗਈ ਕਿ ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੜਕੀ ਮੌਕੇ ‘ਤੇ ਹੀ ਡਿੱਗ ਪਈ ਤੇ ਮੁੜ ਕੇ ਉੱਠੀ ਨਹੀਂ।

ਇਸ ਵੀਡੀਓ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਦਿਖਾਈ ਦਿੰਦੇ ਪਏ ਹਨ ਜਿੱਥੇ ਬਹੁਤ ਸਾਰੇ ਲੋਕ ਇਸ ਦੁੱਖ ਦਾ ਇਹ ਘਟਨਾ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਪਏ ਨੇ ਭਰ ਦੂਜੇ ਪਾਸੇ ਕਈ ਲੋਕ ਜਿੱਥੇ ਇਸ ਘਟਨਾ ਤੇ ਆਪਣਾ ਦੁੱਖ ਜਾਹਰ ਕਰਦੇ ਪਏ ਨੇ ਉੱਥੇ ਹੀ ਹੋਰਾਂ ਨੌਜਵਾਨਾਂ ਦੇ ਲਈ ਵੀ ਇਹ ਸੰਦੇਸ਼ ਦਿੰਦੇ ਪਏ ਨੇ ਕਿ ਸਾਨੂੰ ਸਭ ਨੂੰ ਆਪਣੀ ਜਾਨ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਅਜਿਹੇ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Home  ਅੰਤਰਰਾਸ਼ਟਰੀ  ਰੀਲ ਬਣਾਉਣ ਦੇ ਚੱਕਰ ਚ ਕੁੜੀ ਨੂੰ ਗਵਾਉਣੀ ਪਈ ਜਾਨ , ਟ੍ਰੇਨ ਦੇ ਏਨੇ ਨੇੜ੍ਹੇ ਪਹੁੰਚੀ ਹੋਈ ਰੱਬ ਨੂੰ ਪਿਆਰੀ
                                                      
                              ਅੰਤਰਰਾਸ਼ਟਰੀਤਾਜਾ ਖ਼ਬਰਾਂ                               
                              ਰੀਲ ਬਣਾਉਣ ਦੇ ਚੱਕਰ ਚ ਕੁੜੀ ਨੂੰ ਗਵਾਉਣੀ ਪਈ ਜਾਨ , ਟ੍ਰੇਨ ਦੇ ਏਨੇ ਨੇੜ੍ਹੇ ਪਹੁੰਚੀ ਹੋਈ ਰੱਬ ਨੂੰ ਪਿਆਰੀ
                                       
                            
                                                                   
                                    Previous Postਕੈਨੇਡਾ ਚ ਮਾਪਿਆਂ ਦੇ ਇਕਲੌਤੇ ਪੰਜਾਬੀ ਨੌਜਵਾਨ ਦਾ ਕੀਤਾ ਗਿਆ ਕਤਲ , ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਦੇਸ਼ ਚ 3 ਮਹੀਨਿਆਂ ਤੋਂ ਲਾਪਤਾ ਪੰਜਾਬੀ ਮੁੰਡੇ ਦੀ ਲਾਸ਼ ਮਿਲੀ ਝੀਲ ਕੋਲੋਂ , ਪਰਿਵਾਰ ਦਾ ਹੋਇਆ ਰੋ ਰੋ ਬੁਰਾ ਹਾਲ
                                                                
                            
               
                            
                                                                            
                                                                                                                                            
                                    
                                    
                                    




