ਆਈ ਤਾਜਾ ਵੱਡੀ ਖਬਰ  

ਦੋਸਤੀ ਦੁਨੀਆਂ ਦੇ ਵਿੱਚ ਇੱਕ ਅਜਿਹਾ ਰਿਸ਼ਤਾ ਹੈ, ਜਿਸ ਨੂੰ ਮਨੁੱਖ ਖੁਦ ਚੁਣਦਾ ਹੈ, ਤੇ ਆਪਣੇ ਸੁਭਾਅ ਮੁਤਾਬਕ ਉਸ ਦੋਸਤੀ ਨੂੰ ਨਿਭਾਉਂਦਾ ਹੈ l ਦੋਸਤੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਨੋਕ-ਝੋਕ ਵੀ ਹੋ ਜਾਂਦੀ ਹੈ ਤੇ ਦੋਸਤ ਇੱਕ ਦੂਜੇ ਖਾਤਰ ਮਰਨ ਤੇ ਮਾਰਨ ਤੱਕ ਦਾ ਦਮ ਰੱਖਦੇ ਹਨ l ਇਸੇ ਵਿਚਾਲੇ ਅੱਜ ਤੁਹਾਨੂੰ ਅਜਿਹੇ ਦੋ ਦੋਸਤਾਂ ਬਾਰੇ ਦੱਸਾਂਗੇ, ਜਿਨਾਂ ਨਾਲ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ, ਜਿਸ ਕਾਰਨ ਦੋਹਾਂ ਦੋਸਤਾਂ ਦੀ ਮੌਤ ਹੋ ਗਈ l ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਇਹ ਆਈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਦੇ ਵਿਆਹ ਦੀਆਂ ਘਰ ਵਿੱਚ ਤਿਆਰੀਆਂ ਚੱਲਦੀਆਂ ਪਈਆਂ ਸੀ l

ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਹਰਸ਼ਦੀਪ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਜਿਨਾਂ ਵਿੱਚੋਂ ਇੱਕ ਦੀ ਉਮਰ 20 ਸਾਲ ਤੇ ਦੂਜੇ ਦੀ ਉਮਰ 24 ਸਾਲਾ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾੜਾ ਵੱਲ ਨੂੰ ਆ ਰਹੇ ਸਨ l ਇਸੇ ਦੌਰਾਨ ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ।

ਦੱਸਿਆ ਜਾ ਰਿਹਾ ਹੈ ਕਿ ਉਨਾਂ ਦੇ ਵਾਹਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਇਹ ਦੋਵੇਂ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਰੂਪ ‘ਚ ਜਖ਼ਮੀ ਹੋ ਗਏ, ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਹ ਦੋਵੇਂ ਰਾਤ ਭਰ ਸੜਕ ਤੇ ਹੀ ਤੜਫਦੇ ਰਹੇ l ਪਰ ਕਿਸੇ ਨੇ ਉਹਨਾਂ ਨੂੰ ਹਸਪਤਾਲ ਨਹੀਂ ਪਹੁੰਚਾਇਆ । ਅੱਜ ਤੜਕੇ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆਂ ਪਾਇਆ ਗਿਆ ਤਾਂ ਆਉਂਦੇ ਜਾਂਦੇ ਲੋਕਾਂ ਨੇ ਜਦ ਵੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।

ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ । ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆl ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ 2 ਦੋਸਤਾਂ ਦੀ ਹੋਈ ਮੌਤ , 1 ਦੇ ਵਿਆਹ ਦੀਆਂ ਚਲ ਰਹੀਆਂ ਸੀ ਤਿਆਰੀਆਂ
                                                      
                              ਤਾਜਾ ਖ਼ਬਰਾਂਪੰਜਾਬ                               
                              ਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ 2 ਦੋਸਤਾਂ ਦੀ ਹੋਈ ਮੌਤ , 1 ਦੇ ਵਿਆਹ ਦੀਆਂ ਚਲ ਰਹੀਆਂ ਸੀ ਤਿਆਰੀਆਂ
                                       
                            
                                                                   
                                    Previous Postਮੁੰਡੇ ਨੂੰ ਆਈ ਸਿਰਫ ਇਕ ਖੰਘ , ਝਟਕੇ ਚ ਹੀ ਟੁੱਟ ਗਈ ਸ਼ਰੀਰ ਦੀ ਸਭ ਤੋਂ ਮਜ਼ਬੂਤ ਹੱਡੀ
                                                                
                                
                                                                    
                                    Next Postਪੰਜਾਬ ਚ ਮੀਂਹ ਪੈਣ ਨੂੰ ਲੈਕੇ ਇਹਨਾਂ ਜਿਲਿਆਂ ਚ ਜਾਰੀ ਹੋਇਆ ਅਲਰਟ , ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




