ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਰੱਬ ਤੋਂ ਵੀ ਵੱਡਾ ਦਰਜਾ ਦਿੱਤਾ ਜਾਂਦਾ ਹੈ, ਕਿਉਂਕਿ ਉਸ ਡਾਕਟਰ ਦੇ ਕੋਲ ਮਰੀਜ਼ ਨੂੰ ਬਚਾਉਣ ਦੀ ਤਾਕਤ ਹੁੰਦੀ ਹੈ। ਕਈ ਵਾਰ ਡਾਕਟਰਾਂ ਦੀਆਂ ਲਾਪਰਵਾਹੀਆਂ ਵੀ ਵੇਖਣ ਨੂੰ ਮਿਲਦੀਆਂ ਹਨ l ਪਰ ਕਈ ਡਾਕਟਰ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦਾ ਹੁਨਰ ਵੀ ਰੱਖਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕਰੰਟ ਲੱਗਣ ਦੇ ਕਾਰਨ ਇੱਕ ਮਾਸੂਮ ਬੱਚੇ ਦੀ ਧੜਕਣ ਰੁਕ ਗਈ ਸੀ, ਪਰ ਇੱਕ ਡਾਕਟਰ ਉਸ ਲਈ ਅਜਿਹਾ ਰੱਬ ਦਾ ਰੂਪ ਧਾਰ ਕੇ ਆਇਆ ਕਿ ਉਸ ਡਾਕਟਰ ਦੇ ਵੱਲੋਂ ਉਸ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ l ਜਿੱਥੇ ਦੀ ਇੱਕ ਮਹਿਲਾ ਡਾਕਟਰ ਨੇ ਆਪਣੀ ਮੁਸਤੈਦੀ ਨਾਲ ਵਿਜੇਵਾੜਾ ਦੇ ਅਜੈੱਪਾ ਨਗਰ ਵਿੱਚ ਬਿਜਲੀ ਦੇ ਝਟਕੇ ਨਾਲ ਦਿਲ ਦੀ ਧੜਕਣ ਬੰਦ ਹੋਣ ਤੇ 6 ਸਾਲਾ ਬੱਚੇ ਦੀ ਜਾਨ ਬਚਾਈ, ਬੱਚਾ ਤੇ ਮਾਪਿਆਂ ਲਈ ਇਹ ਡਾਕਟਰ ਕਿਸੇ ਰੱਬ ਨਾਲੋਂ ਘੱਟ ਨਹੀਂ ਸੀ ।

ਉਥੇ ਹੀ ਖਬਰਾਂ ਮੁਤਾਬਕ ਸਾਈ ਨਾਮਕ ਵਿਅਕਤੀ ਦਾ ਲੜਕਾ ਸੜਕ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਗਿਆ। ਜਿਸ ਕਾਰਨ ਮਾਪੇ ਵੀ ਹੈਰਾਨ ਹੋ ਗਏ, ਤੇ ਸੜਕ ਤੇ ਹੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਪਰ ਇਸੇ ਦਰਮਿਆਨ ਉਥੋਂ ਲੰਘ ਰਹੀ ਰਾਵਲਿਕਾ ਨਾਂ ਦੀ ਮਹਿਲਾ ਡਾਕਟਰ ਨੇ ਲੜਕੇ ਦੇ ਮਾਤਾ-ਪਿਤਾ ਨੂੰ ਘਬਰਾਇਆ ਦੇਖ ਕੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੇ ਨੂੰ ਸੀ.ਪੀ.ਆਰ. ਦਿੱਤਾ ਤੇ ਬੱਚੇ ਦੀ ਜਾਨ ਬਚ ਗਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਡਾਕਟਰ ਨੂੰ ਕਾਫੀ ਦੁਆਵਾਂ ਦਿੰਦੇ ਪਏ ਹਨ ਕਿਉਂਕਿ ਉਹਨਾਂ ਵੱਲੋਂ ਇਸ ਬੱਚੇ ਦੀ ਜਾਣ ਨੂੰ ਬਚਾਇਆ ਗਿਆ ।

ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਰਵਾਲਿਕਾ ਆਪਣੇ ਹੱਥ ਨਾਲ ਲੜਕੇ ਦੀ ਛਾਤੀ ‘ਤੇ ਲਗਾਤਾਰ ਦਬਾਅ ਪਾ ਰਹੀ ਹੈ ਅਤੇ ਉਹ ਬੇਜਾਨ ਪਿਆ ਹੋਇਆ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ, ਡਾਕਟਰ ਨੇ ਸਫਲਤਾਪੂਰਵਕ 6 ਸਾਲ ਦੇ ਬੱਚੇ ਨੂੰ ਹੋਸ਼ ਵਿੱਚ ਲਿਆਇਆ।

ਜਿਸ ਤੋਂ ਬਾਅਦ ਬੱਚੇ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹੁਣ ਬੱਚੇ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ l ਉੱਥੇ ਹੀ ਬੱਚੇ ਦੇ ਮਾਪਿਆਂ ਦੇ ਵੱਲੋਂ ਇਸ ਡਾਕਟਰ ਦਾ ਵੀ ਦਿਲੋਂ ਧੰਨਵਾਦ ਕੀਤਾ ਗਿਆ।

Home  ਤਾਜਾ ਖ਼ਬਰਾਂ  ਕਰੰਟ ਲੱਗਣ ਕਾਰਨ ਮਾਸੂਮ ਬੱਚੇ ਦੀ ਰੁੱਕ ਗਈ ਸੀ ਧੜਕਣ ,  ਰੱਬ ਬਣ ਕੇ ਆਈ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ
                                                      
                              ਤਾਜਾ ਖ਼ਬਰਾਂਰਾਸ਼ਟਰੀ                               
                              ਕਰੰਟ ਲੱਗਣ ਕਾਰਨ ਮਾਸੂਮ ਬੱਚੇ ਦੀ ਰੁੱਕ ਗਈ ਸੀ ਧੜਕਣ , ਰੱਬ ਬਣ ਕੇ ਆਈ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ
                                       
                            
                                                                   
                                    Previous Postਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ
                                                                
                                
                                                                    
                                    Next Postਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ
                                                                
                            
               
                            
                                                                            
                                                                                                                                            
                                    
                                    
                                    



