ਆਈ ਤਾਜਾ ਵੱਡੀ ਖਬਰ 

ਇਸ ਧਰਤੀ ਤੇ ਜਨਮ ਲੈਣ ਵਾਲੇ ਹਰੇਕ ਮਨੁੱਖ ਦਾ ਇੱਕ ਨਾ ਇੱਕ ਦਿਨ ਅੰਤ ਪੱਕਾ ਹੈ l ਜਿਸ ਮਨੁੱਖ ਨੇ ਇਸ ਧਰਤੀ ਤੇ ਜਨਮ ਲਿਆ ਹੈ ਉਸ ਨੇ ਪੂਰਾ ਜੀਵਨ ਹੰਡਾਉਣ ਤੋਂ ਬਾਅਦ ਮੌਤ ਦੇ ਰੂਪ ਵਿੱਚ ਇਸ ਦੁਨੀਆਂ ਤੋਂ ਵਾਪਸ ਵੀ ਜਾਣਾ ਹੈ, ਇਸ ਧਰਤੀ ਤੇ ਜਨਮ ਲੈਣ ਵਾਲਾ ਮਨੁੱਖ ਕਈ ਵਾਰ ਆਪਣਾ ਪੂਰਾ ਜੀਵਨ ਭੋਗ ਕੇ ਇਸ ਦੁਨੀਆਂ ਤੋਂ ਜਾਂਦਾ ਹੈ ਪਰ ਕਈ ਵਾਰ ਛੋਟੀ ਉਮਰੇ ਹੀ ਉਸ ਨੂੰ ਦੁਨੀਆਂ ਨੂੰ ਅਲਵਿਦਾ ਆਖਣਾ ਪੈਂਦਾ । ਹਰ ਇਕ ਧਰਮ ਦੇ ਵਿੱਚ ਮੌਤ ਤੋਂ ਬਾਅਦ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ l ਕੋਈ ਮ੍ਰਿਤਕ ਦੇਹ ਨੂੰ ਦਫਨਾਉਂਦਾ ਹੈ ਤੇ ਕੋਈ ਸਾੜਦਾ ਹੈ l ਪਰ ਕਦੇ ਸੁਣਿਆ ਹੈ ਕਿ ਕੋਈ ਜਿੰਦਾ ਵਿਅਕਤੀ ਜਲਦੀ ਚਿਤਾ ਦੇ ਵਿੱਚ ਜਾ ਕੇ ਲੰਮਾ ਪੈ ਜਾਵੇ l

ਜੇਕਰ ਨਹੀਂ ਤਾਂ ਅਜਿਹਾ ਹੋ ਚੁੱਕਿਆ ਹੈ l ਇੱਕ ਨੌਜਵਾਨ ਨੇ ਆਪਣੇ ਪਿਤਾ ਦਾ ਹੱਥ ਛੁੜਾ ਕੇ ਸ਼ਮਸ਼ਾਨ ਘਾਟ ਵਿੱਚ ਜਲਦੀ ਚਿਤਾ ਤੇ ਛਾਲ ਮਾਰ ਦਿੱਤੀ, ਜਿਸ ਦੇ ਚਲਦੇ ਮੌਕੇ ਤੇ ਹੜਕੰਪ ਦਾ ਮਾਹੌਲ ਬਣ ਗਿਆ ਤੇ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ l ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਦੀ ਗਗਨਦੀਪ ਕਾਲੋਨੀ ਭੱਟੀਆਂ ਬੇਟ ’ਚ ਇਕ ਨੌਜਵਾਨ ਵੱਲੋਂ ਬਲਦੀ ਚਿਤਾ ’ਤੇ ਛਾਲ ਮਾਰ ਦਿੱਤੀ ਗਈ l ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਅਜੀਤਪਾਲ ਸਿੰਘ ਤੇ ਗਗਨਦੀਪ ਕਾਲੋਨੀ ਦੇ ਰਹਿਣ ਵਾਲੇ ਮਦਨ ਲਾਲ ਨੇ ਦੱਸਿਆ ਕਿ ਉਹ 26 ਅਪ੍ਰੈਲ ਨੂੰ ਆਪਣੇ 25 ਸਾਲ ਪੁੱਤਰ ਰੋਹਿਤ ਕੁਮਾਰ ਦੇ ਨਾਲ ਥ੍ਰੀ-ਵ੍ਹੀਲਰ ’ਚ ਸਵਾਰ ਹੋ ਕੇ ਘਰ ਜਾ ਰਿਹਾ ਸੀ।

ਜਦ ਉਹ ਆਪਣੇ ਘਰ ਕੋਲ ਬਣੇ ਸ਼ਮਸ਼ਾਨਘਾਟ ਕੋਲ ਪੁੱਜਿਆ ਤਾਂ, ਉੱਥੇ ਉਨ੍ਹਾਂ ਦਾ ਥ੍ਰੀ-ਵ੍ਹੀਲਰ ਰੁਕਿਆ। ਇਸ ’ਚ ਉਹ ਆਪਣੇ ਪੁੱਤਰ ਰੋਹਿਤ ਦੇ ਨਾਲ ਉਤਰਿਆ ਤੇ ਉਸ ਦੌਰਾਨ ਸ਼ਮਸ਼ਾਨਘਾਟ ’ਚ ਇਕ ਔਰਤ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ। ਇਸ ਦੌਰਾਨ ਉਸਨੇ ਬਲਦੀ ਚਿਤਾ ਤੇ ਛਾਲ ਮਾਰ ਦਿੱਤੀ l

ਜਿਸ ਕਾਰਨ ਚਾਰੇ ਪਾਸੇ ਹੜਕੰਪ ਦਾ ਮਾਹੌਲ ਬਣ ਗਿਆ ਤੇ ਇਸ ਦੌਰਾਨ ਪਤਾ ਚੱਲਿਆ ਕਿ ਇਹ ਨੌਜਵਾਨ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ l ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਚਿਤਾ ਤੋਂ ਉਤਾਰ ਕੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਨੌਜਵਾਨ 70 ਫ਼ੀਸਦੀ ਤੋਂ ਜ਼ਿਆਦਾ ਸੜ ਗਿਆ l ਜਿਸ ਦੇ ਚਲਦੇ ਉਸ ਦੀ ਹਾਲਤ ਕਾਫੀ ਨਾਜ਼ੁਕ ਪਾਈ ਜਾ ਰਹੀ l ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ : ਅਚਾਨਕ ਪਿਤਾ ਦਾ ਹੱਥ ਛੁਡਾ ਸ਼ਮਸ਼ਾਨ ਘਾਟ ਚ ਬਲਦੀ ਚਿਤਾ ਚ ਮੁੰਡੇ ਨੇ ਮਾਰੀ ਛਾਲ , ਕਰਵਾਇਆ ਹਸਪਤਾਲ ਦਾਖਿਲ
                                                      
                              ਤਾਜਾ ਖ਼ਬਰਾਂਪੰਜਾਬ                               
                              ਪੰਜਾਬ : ਅਚਾਨਕ ਪਿਤਾ ਦਾ ਹੱਥ ਛੁਡਾ ਸ਼ਮਸ਼ਾਨ ਘਾਟ ਚ ਬਲਦੀ ਚਿਤਾ ਚ ਮੁੰਡੇ ਨੇ ਮਾਰੀ ਛਾਲ , ਕਰਵਾਇਆ ਹਸਪਤਾਲ ਦਾਖਿਲ
                                       
                            
                                                                   
                                    Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਪਤੀ ਦੀ ਬਜਾਏ ਸੱਸ ਨੂੰ ਨਾਲ ਰੱਖਣਾ ਚਾਹੁੰਦੀ ਹੈ ਨੂੰਹ
                                                                
                                
                                                                    
                                    Next Postਟਾਈਟੈਨਿਕ ਜਹਾਜ ਦੇ ਸਭ ਤੋਂ ਅਮੀਰ ਯਾਤਰੀ ਦੀ ਬੇਸ਼ਕੀਮਤੀ ਘੜੀ ਕੀਤੀ ਗਈ ਨਿਲਾਮ , ਕੀਮਤ ਜਾਣ ਉੱਡ ਜਾਣਗੇ ਹੋਸ਼
                                                                
                            
               
                            
                                                                            
                                                                                                                                            
                                    
                                    
                                    




