ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਨ l ਅਜਿਹੇ ਬਹੁਤ ਸਾਰੇ ਲੋਕ ਹੁਣ ਤੱਕ ਸੋਸ਼ਲ ਮੀਡੀਆ ਦੇ ਜਰੀਏ ਸਾਹਮਣੇ ਆਏ ਜਿਨਾਂ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕੁਝ ਵੱਖਰਾ ਕਰਕੇ ਵਿਖਾਇਆ ਹੋਵੇ l ਕਈ ਵਾਰ ਤਾਂ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕੁਝ ਅਜਿਹੇ ਕਦਮ ਚੁੱਕਦੇ ਹਨ, ਜਿਨਾਂ ਨੂੰ ਵੇਖਣ ਤੋਂ ਬਾਅਦ ਸਾਰੇ ਹੈਰਾਨ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਨੂੰ ਆਪਣੀ ਕਾਰ ਦੇ ਨਾਲ ਬੇਇਮਤਿਹਾਨ ਪਿਆਰ ਹੋ ਗਿਆ, ਫਿਰ ਇਸ ਵਿਅਕਤੀ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ, ਜਿਸ ਦੇ ਚਰਚੇ ਚਾਰੇ ਪਾਸੇ ਛਿੜ ਗਏ l

ਦਰਅਸਲ ਬ੍ਰਿਟੇਨ ਦੇ ਇਸ ਸ਼ਖਸ ਨੂੰ ਇਕ ਕਾਰ ਇੰਨੀ ਪਸੰਦ ਆਈ ਕਿ ਉਸ ਨੇ ਉਸੇ ਮਾਡਲ ਦੀਆਂ 10 ਗੱਡੀਆਂ ਖਰੀਦ ਲਈਆਂ, ਇਸ ਸ਼ਖਸ ਨੂੰ ਗੱਡੀਆਂ ਦਾ ਬਹੁਤ ਜਿਆਦਾ ਸ਼ੌਂਕ ਸੀ l ਪਰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਹ ਸ਼ਖਸ ਇੱਕ ਗੱਡੀ ਪਸੰਦ ਆਉਣ ਤੇ ਉਸ ਦੇ 10 ਮਾਡਲ ਖਰੀਦ ਲਵੇਗਾ । ਅੱਗੇ ਆਪਣੇ ਪਿਆਰ ਨੂੰ ਸਾਬਤ ਕਰਨ ਲਈ ਸ਼ਖਸ ਨੇ ਹੁਣ ਜੋ ਵੀ ਕੀਤਾ, ਤੁਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੋ l 30 ਸਾਲਾ ਰਾਬਿਨ ਬਾਰਟਲੇ ਨੇ ਰਿਨਾਲਟ ਦੀ ਐਸਪੇਸ ਕਾਰ ਪ੍ਰਤੀ ਆਪਣੀ ਦੀਵਾਨਗੀ ਨੂੰ ਵੱਖਰੇ ਹੀ ਲੈਵਲ ‘ਤੇ ਪਹੁੰਚਾ ਦਿੱਤਾ।

ਬਾਰਟਲੇ ਨੂੰ ਇਸ ਕਾਰ ਨਾਲ ਇੰਨਾ ਪਿਆਰ ਜਿਆਦਾ ਸੀ ਕਿ ਉਸ ਨੇ ਇਕ ਨਹੀਂ, ਦੋ ਨਹੀਂ ਸਗੋਂ ਇਸੇ ਮਾਡਲ ਦੀਆਂ 10 ਗੱਡੀਆਂ ਖਰੀਦ ਲਈਆਂ। ਰਿਨਾਲਟ ਇਸ ਕਾਰ ਨੂੰ 1983 ਤੋਂ ਬਣਾ ਰਹੀ ਹੈ। ਬਾਰਟਲੇ ਨੇ ਤੈਅ ਕਰ ਲਿਆ ਸੀ ਕਿ ਜਦੋਂ ਇਸ ਕਾਰਨ ਦੇ ਬਣਨ ਦੇ 40 ਸਾਲ ਪੂਰੇ ਹੋ ਜਾਣਗੇ, ਉੁਦੋਂ ਉਹ ਪੈਰ ‘ਤੇ ਇਸ ਦਾ ਇਕ ਟੈਟੂ ਬਣਵਾਉਣਗੇ।

ਇਸ ਸ਼ਖਸ ਦੀ ਲਾਈਫ ਵਿਚ ਇਸ ਦਾ ਇਹ ਸ਼ੌਕ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਅਜਿਹਾ ਕਰਕੇ ਦਿਖਾਇਆ ਹੈ। ਸੋ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਮਨੁੱਖ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ l ਇਸ ਸ਼ਖਸ ਨੂੰ ਗੱਡੀਆਂ ਦਾ ਸ਼ੌਂਕ ਸੀ ਤੇ ਉਸਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਇਹ ਵੱਖਰਾ ਕੰਮ ਕੀਤਾ।

Home  ਤਾਜਾ ਖ਼ਬਰਾਂ  ਵਿਅਕਤੀ ਨੂੰ ਆਪਣੀ ਹੀ ਕਾਰ ਨਾਲ ਹੋ ਗਿਆ ਬੇਇੰਤਹਾ ਪਿਆਰ , ਫਿਰ ਬਾਅਦ ਚ ਕੀਤਾ ਅਜਿਹਾ ਕੋਈ ਨਹੀਂ ਕਰੇਗਾ ਯਕੀਨ
                                                      
                              ਤਾਜਾ ਖ਼ਬਰਾਂਮਨੋਰੰਜਨ                               
                              ਵਿਅਕਤੀ ਨੂੰ ਆਪਣੀ ਹੀ ਕਾਰ ਨਾਲ ਹੋ ਗਿਆ ਬੇਇੰਤਹਾ ਪਿਆਰ , ਫਿਰ ਬਾਅਦ ਚ ਕੀਤਾ ਅਜਿਹਾ ਕੋਈ ਨਹੀਂ ਕਰੇਗਾ ਯਕੀਨ
                                       
                            
                                                                   
                                    Previous Postਮਸ਼ਹੂਰ ਯੂਟਿਊਬਰ ਜੋੜੀ ਨੇ ਇਕੱਠਿਆਂ ਚੁੱਕਿਆ ਖੌਫਨਾਕ ਕਦਮ , ਫਲੈਟ ਦੀ 7 ਵੀਂ ਮੰਜਿਲ ਤੋਂ ਮਾਰੀ ਛਾਲ
                                                                
                                
                                                                    
                                    Next Postਅਦਾਲਤ ਨੇ ਸੁਣਾਇਆ ਅਨੋਖਾ ਫੈਸਲਾ , ਪੁੱਤ ਦੇ ਗੁਨਾਹ ਦੀ ਮਾਪਿਆਂ ਨੂੰ ਹੋਈ 15 ਸਾਲ ਦੀ ਜੇਲ੍ਹ
                                                                
                            
               
                            
                                                                            
                                                                                                                                            
                                    
                                    
                                    



