ਹੈਰਾਨੀਜਨਕ ਤਾਜਾ ਖਬਰ 

ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ, ਮਾਪੇ ਉਸਦਾ ਖਾਸ ਧਿਆਨ ਰੱਖਦੇ ਹਨ,  ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸਨੂੰ ਕਈ ਪ੍ਰਕਾਰ ਦੀ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ, ਜਿਸ ਕਾਰਨ ਬੱਚੇ ਦੀ ਸਿਹਤ ਵੀ ਵਿਗੜ ਸਕਦੀ ਹੈ ਤੇ ਇਹੀ ਕਾਰਨ ਹੈ ਕਿ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਦੇ ਫੁੱਲਾਂ ਵਾਂਗ ਸਾਂਭ ਸੰਭਾਲ ਕੀਤੀ ਜਾਂਦੀ ਹੈ l ਪਰ ਅੱਜ ਤੁਹਾਨੂੰ ਦੋ ਅਜਿਹੇ ਜੁੜਵਾ ਬੱਚਿਆਂ ਬਾਰੇ ਦੱਸਾਂਗੇ ਜਿਨਾਂ ਨੇ ਦਰਜਨਾਂ ਹੀ ਫਰੈਕਚਰਾਂ ਦੇ ਨਾਲ ਜਨਮ ਲਿਆ, ਕਿਉਂਕਿ ਉਨਾਂ ਦੀਆਂ ਹੱਡੀਆਂ ਝਾੜੂ ਦੇ ਤੀਲਿਆਂ ਨਾਲੋਂ ਵੀ ਨਾਜ਼ੁਕ ਹਨ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ l

ਜਿੱਥੇ ਅਮਰੀਕਾ ‘ਚ ਜੁੜਵਾਂ ਬੱਚਿਆਂ ਨੇ ਜਨਮ ਲਿਆ, ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਇਹ ਆਈ ਕਿ ਇਨ੍ਹਾਂ ਦੇ ਸਰੀਰ ‘ਚ ਦਰਜਨਾਂ ਫ੍ਰੈਕਚਰ ਹਨ। ਉਨ੍ਹਾਂ ਦੀਆਂ ਹੱਡੀਆਂ ਆਂਡੇ ਦੇ ਛਿਲਕਿਆਂ ਵਾਂਗ ਨਾਜ਼ੁਕ ਹਨ, ਮਤਲਬ ਇੰਨੀਆਂ ਕਮਜ਼ੋਰ ਕਿ ਜੱਫੀ ਪਾਉਣ, ਫੜਨ ਜਾਂ ਛਿੱਕ ਮਾਰਨ ‘ਤੇ ਵੀ ਟੁੱਟ ਸਕਦੀਆਂ ਹਨ। ਇਹ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ, ਡਾਕਟਰਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ । ਉੱਥੇ ਹੀ ਜਦੋਂ ਇਹਨਾਂ ਬੱਚਿਆਂ ਦਾ ਖੂਨ ਟੈਸਟ ਕੀਤਾ ਗਿਆ ਤਾਂ ਖੂਨ ਦੀ ਰਿਪੋਰਟ ਚ ਸਾਹਮਣੇ ਆਇਆ ਕਿ ਦੋਵੇਂ ਭੈਣਾਂ ਨੂੰ ਓਸਟੀਓਜੇਨੇਸਿਸ ਇਮਪਰਫੈਕਟਾ ਨਾਂ ਦੀ ਦੁਰਲੱਭ ਜੈਨੇਟਿਕ ਸਮੱਸਿਆ ਸੀ। ਡਾਕਟਰਾਂ ਅਨੁਸਾਰ ਇਸ ਬਿਮਾਰੀ ਵਿਚ ਹੱਡੀਆਂ ਬਹੁਤ ਨਾਜ਼ੁਕ ਹੋ ਜਾਂਦੀਆਂ ਹਨ, ਜੋ ਬਹੁਤ ਆਸਾਨੀ ਨਾਲ ਟੁੱਟ ਸਕਦੀਆਂ ਹਨ ਅਤੇ ਫ੍ਰੈਕਚਰ ਹੋ ਸਕਦੀਆਂ ਹਨ।

 ਇਹੀ ਇੱਕ ਵੱਡਾ ਕਾਰਨ ਹੈ ਕਿ ਜਦੋਂ ਇਹਨਾਂ ਬੱਚਿਆਂ ਨੇ ਜਨਮ ਲਿਆ ਤਾਂ ਇਹਨਾਂ ਦੇ ਸਰੀਰ ਵਿੱਚ ਦਰਜਨ ਤੋਂ ਵੱਧ ਫਰੈਕਚਰ ਸਨ। ਇੱਕ ਰਿਪੋਰਟ ਮੁਤਾਬਕ ਜਾਰਜੀਆ ਦੇ ਰਹਿਣ ਵਾਲੀ 27 ਸਾਲਾ ਰਿਆਨ ਨੇ ਸਤੰਬਰ 2020 ‘ਚ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਪਰ ਬੱਚੀਆਂ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਗੋਦ ‘ਚ ਲਿਆ ਜਾ ਸਕੇ। ਗੋਦੀ ਵਿੱਚ ਲੈ ਜਾਣ ‘ਤੇ ਹੱਡੀਆਂ ਦੇ ਟੁੱਟਣ ਦਾ ਖਤਰਾ ਸੀ। ਹਾਲਤ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਨ੍ਹਾਂ ਬੱਚੀਆਂ ਦੇ ਬਚਣ ਦੀ ਸੰਭਾਵਨਾ ਨਹੀਂ ਹੈ। ਚਾਰ ਮਹੀਨੇ ਹਸਪਤਾਲ ਵਿਚ ਬਿਤਾਉਣ ਤੋਂ ਬਾਅਦ ਬੱਚੇ ਘਰ ਆ ਗਏ।

 ਪਰ ਫਿਰ ਵੀ ਮਾਂ ਉਨ੍ਹਾਂ ਨੂੰ ਸਾਧਾਰਨ ਬੱਚਿਆਂ ਵਾਂਗ ਆਪਣੀ ਗੋਦੀ ਵਿੱਚ ਨਹੀਂ ਚੁੱਕ ਸਕੀ। ਉਨ੍ਹਾਂ ਦੀਆਂ ਅਣਗਿਣਤ ਹੱਡੀਆਂ ਟੁੱਟ ਗਈਆਂ ਸਨ। ਅਜਿਹੇ ਬੱਚੇ ਜਦੋਂ ਵੀ ਜਨਮ ਲੈਂਦੇ ਹਨ ਤਾਂ ਉਨਾਂ ਦੇ ਸਰੀਰ ਦੀਆਂ ਹੱਡੀਆਂ ਬਹੁਤ ਜਿਆਦਾ ਕੱਚੀਆਂ ਹੁੰਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਅਜਿਹੇ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ l

Home  ਅੰਤਰਰਾਸ਼ਟਰੀ  ਜੁੜਵਾ ਬੱਚਿਆਂ ਨੇ ਦਰਜਨਾਂ ਹੀ ਫਰੈਕਚਰਾਂ ਨਾਲ ਲਿਆ ਜਨਮ , ਹੱਡੀਆਂ ਆਂਡਿਆਂ ਦੇ ਛਿਲਕਿਆਂ ਵਾਂਗ ਨਾਜ਼ੁਕ
                                                      
                              ਅੰਤਰਰਾਸ਼ਟਰੀਤਾਜਾ ਖ਼ਬਰਾਂ                               
                              ਜੁੜਵਾ ਬੱਚਿਆਂ ਨੇ ਦਰਜਨਾਂ ਹੀ ਫਰੈਕਚਰਾਂ ਨਾਲ ਲਿਆ ਜਨਮ , ਹੱਡੀਆਂ ਆਂਡਿਆਂ ਦੇ ਛਿਲਕਿਆਂ ਵਾਂਗ ਨਾਜ਼ੁਕ
                                       
                            
                                                                   
                                    Previous Post34 ਸਾਲ ਦੀ ਉਮਰ ਚ ਇਹ ਮਹਿਲਾ ਬਣ ਗਈ ਦਾਦੀ , ਫਿਰ ਜਸ਼ਨ ਮਨਾ ਕੇ ਦੱਸੀ ਇਹ ਸਚਾਈ
                                                                
                                
                                                                    
                                    Next Post97 ਸਾਲ ਦੀ ਮਹਿਲਾ ਨੂੰ ਕਬੂਤਰਾਂ ਨੂੰ ਦਾਣਾ ਖਵਾਉਣਾ ਪਿਆ ਮਹਿੰਗਾ, ਲਗਿਆ ਏਨੇ ਲੱਖਾਂ ਦਾ ਜੁਰਮਾਨਾ
                                                                
                            
               
                            
                                                                            
                                                                                                                                            
                                    
                                    
                                    



